ਲੰਡਨ, 1 ਜੁਲਾਈ, ਹ.ਬ. : ਬਰਤਾਨਵੀ ਸਾਂਸਦਾਂ ਨੇ ਸੰਸਦ ਵਿਚ ਭਾਰਤ ਦੇ ਨਾਲ ਸਰਹੱਦੀ ਵਿਵਾਦ ਦੌਰਾਨ ਚੀਨ ਵਲੋਂ ਦਿਖਾਈ ਜਾ ਰਹੀ ਦਾਦਾਗਿਰੀ ਦਾ ਮੁੱਦਾ ਚੁੱਕਿਆ। ਸਾਂਸਦਾਂ ਨੇ ਕੋਵਿਡ 19 ਦੇ ਬਾਰੇ ਵਿਚ ਦੇਰੀ ਨਾਲ ਐਲਾਨ ਕਰਨ ਨੂੰ ਲੈ ਕੇ ਵੀ ਚੀਨ ਵਲੋਂ ਦਿਖਾਈ ਜਾ ਰਹੀ ਸਾਰੀ ਦੁਨੀਆ ਨੂੰ ਅੱਖਾਂ ਦਿਖਾਉਣ ਦਾ ਸਵਾਲ ਵੀ ਸੰਸਦ ਦੇ ਸਾਹਮਣੇ ਰੱਖਿਆ। ਨਾਲ ਹੀ ਸਰਕਾਰ ਨੂੰ ਚੀਨੀ ਉਤਪਾਦਾਂ ਦੇ ਉਪਰ ਬਰਤਾਨਵੀ ਨਿਰਭਰਤਾ ਦੀ ਅੰਦਰੂਨੀ ਸਮੀਖਿਆ ਕਰਨ ਦੀ ਅਪੀਲ ਕੀਤੀ। ਸਾਂਸਦਾਂ ਨੇ ਚੀਨ ਦੇ ਨਾਲ ਅਪਣੇ ਦੇਸ਼ ਦੇ ਸਬੰਧਾਂ ਨੂੰ ਘਟਾਉਣ ਦੀ ਵੀ ਮੰਗ ਸਰਕਾਰ ਦੇ ਸਾਹਮਣੇ ਰੱਖੀ।
ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਇਆਨ ਡੰਕਨ ਸਮਿਥ ਨੇ ਸ਼ਾਮ ਨੂੰ ਹਾਊਸ ਆਫ਼ ਕਾਮਨਜ਼ ਵਿਚ ਸ਼ਿਨਜਿਆਂਗ ਸੂਬੇ ਦੇ ਘੱਟ ਗਿਣਤੀ ਉਈਗਰ ਭਾਈਚਾਰੇ 'ਤੇ ਚੀਨੀ ਸਰਕਾਰ ਵਲੋਂ ਕੀਤੀ ਗਈ ਬਦਸਲੂਕੀ 'ਤੇ ਇੱਕ ਜ਼ਰੂਰੀ ਸਵਾਲ ਦੇ ਰੂਪ ਵਿਚ ਇਸ ਮੁੱਦੇ ਨੂੰ ਚੁੱਕਿਆ।
ਸਮਿਥ ਨੇ ਮਨੁੱਖੀ ਅਧਿਕਾਰ 'ਤੇ ਚੀਨ ਦੇ ਖਰਾਬ ਰਿਕਾਰਡ, ਹਾਂਗਕਾਂਗ ਦੀ ਖੁਦਮੁਖਤਿਆਰੀ 'ਤੇ ਹਮਲੇ, ਦੱਖਣੀ ਚੀਨ ਸਾਗਰ ਤੋਂ ਭਾਰਤ ਤੱਕ ਸਰਹੱਦੀ ਵਿਵਾਦਾਂ ਵਿਚ ਦਾਦਾਗਿਰੀ ਦਿਖਾਉਣ, ਨਿਯਮਾਂ ਨੂੰ ਤਾਕ 'ਤੇ  ਰੱਖ ਕੇ ਅਪਣਾ ਮਾਲ ਵੇਚਣ ਅਤੇ ਕੋਰੋਨਾ ਵਾਇਰਸ ਦੀ ਜਾਣਕਾਰੀ ਲੁਕਾਉਣ ਨੂੰ ਲੈ ਕੇ ਹਮਲਾ ਬੋਲਿਆ।
ਏਸ਼ੀਆਈ ਮਾਮਲਆਿਂ ਦੇ ਬ੍ਰਿਟਿਸ਼ ਮੰਤਰੀ ਨਿਜੇਲ ਐਡਮਸ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਵਿਭਿੰਨ ਮੁੱਦਿਆਂ 'ਤੇ ਆ ਰਹੇ ਫੀਡਬੈਕ ਨੂੰ ਨਿਯਮਤ ਤੌਰ 'ਤੇ ਚੀਨ ਦੇ ਨਾਲ ਸ਼ੇਅਰ ਕਰ ਰਹੀ ਹੈ। ਵਿਰੋਧੀ ਧਿਰ ਲੇਬਰ ਪਾਰਟੀ ਦੇ ਸਾਂਸਦ ਸਟੀਫਨ ਨੇ ਵੀ ਚੀਨੀ ਸਲੂਕ ਵੀ ਸਮੀਖਿਆ ਕਰਨ ਲਈ ਕਿਹਾ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.