ਜਲੰਧਰ, 1 ਜੁਲਾਈ, ਹ.ਬ. : ਹਵਾਈ ਸਫਰ ਕਰਨ ਵਾਲਿਆਂ ਦੇ ਲਈ ਇੱਕ ਚੰਗੀ ਖ਼ਬਰ ਹੈ। ਦਰਅਸਲ, ਜੈਪੁਰ-ਆਦਮਪੁਰ ਫਲਾਈਟ ਤਿੰਨ ਜੁਲਾਈ ਤੋਂ ਉਡਾਣ ਭਰਨੀ ਸ਼ੁਰੂ ਕਰ ਦੇਵੇਗੀ। ਸਪਾਈਸ ਜੈਟ ਦੀ ਇਹ ਫਲਾਈਟ ਜੈਪੁਰ-ਆਦਮਪੁਰ ਸੈਕਟਰ ਵਿਚ ਹਫ਼ਤੇ ਵਿਚ ਚਾਰ ਦਿਨ ਉਡਾਣ ਭਰਿਆ ਕਰੇਗੀ। ਫਲਾਈਟ ਮੰਗਲਵਾਰ, ਬੁਧਵਾਰ ਅਤੇ ਵੀਰਵਾਰ ਨੂੰ ਸੰਚਾਲਤ ਨਹੀਂ ਹੋਵੇਗੀ। ਸਪਾਈਸਜੈਟ ਏਅਰਲਾਈਨਜ਼ ਕੋਲੋਂ ਮਿਲੀ ਜਾਣਕਾਰੀ ਮੁਤਾਬਕ  ਫਲਾਈਟ ਜੈਪੁਰ ਤੋਂ ਟੇਕ ਆਫ਼ ਕਰਨ ਤੋਂ ਬਾਅਦ ਸਵੇਰੇ 8.50 ਵਜੇ ਆਦਮਪੁਰ ਵਿਚ ਲੈਂਡ ਕਰੇਗੀ ਅਤੇ ਸਾਢੇ 12 ਵਜੇ ਵਾਪਸ  ਜੈਪੁਰ ਰਵਾਨਾ ਹੋਵੇਗੀ। ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਸੰਚਾਲਨ ਸਪਾਈਸ ਜੈਟ ਨੇ ਫਿਲਹਾਲ ਬੰਦ ਕਰ ਦਿੱਤਾ ਹੈ। ਕਾਰਨ ਹੈ ਕਿ ਬੀਤੇ ਲਗਭਗ ਸਵਾ 3 ਮਹੀਨੇ ਤੋਂ ਇਹ ਫਲਾਈਟ ਬੰਦ ਹੈ ਅਤੇ ਮਈ ਵਿਚ ਸਿਰਫ ਦੋ ਵਾਰ ਹੀ ਫਲਾਈਟ ਦਾ ਸੰਚਾਲਨ ਸੰਭਵ ਹੋ ਸਕਿਆ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਵੀ 78 ਸੀਟਰ ਜਹਾਜ਼ ਵਿਚ ਇੱਕ ਵਾਰ 18 ਅਤੇ ਇੱਕ ਵਾਰ 35 ਯਾਤਰੀਆਂ ਨੇ ਉਡਾਣ ਭਰੀ ਸੀ। ਇਸ ਕਾਰਨ ਇਸ ਰੂਟ ਦੀ ਫਲਾਈਟ ਦਾ ਸੰਚਾਲਨ ਬੰਦ ਕਰਨਾ ਪਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.