ਲੁਧਿਆਣਾ, 2 ਜੁਲਾਈ, ਹ.ਬ :  ਸਲੇਮ ਟਾਬਰੀ ਦੇ ਅਸ਼ੋਕ ਨਗਰ ਇਲਾਕੇ ਵਿਚ ਕੈਂਚੀ ਨਾਲ ਗੋਦ ਕੇ ਪਤਨੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ। ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਅਸ਼ੋਕ ਨਗਰ ਦੀ ਗਲੀ ਨੰਬਰ 6 ਨਿਵਾਸੀ ਜਸਵੀਰ ਕੌਰ (40) ਦੇ ਰੂਪ ਵਿਚ ਹੋਈ। ਦੋਸ਼ੀ ਪਤੀ ਅਵਤਾਰ ਸਿੰਘ (43) ਹੈ। ਪੁਲਿਸ ਨੇ ਮ੍ਰਿਤਕਾ ਦੇ ਬੇਟੇ ਮਨਪ੍ਰੀਤ ਸਿੰਘ (17) ਦੀ ਸ਼ਿਕਾਇਤ ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ। ਬਿਆਨ 'ਚ ਮਨਪ੍ਰੀਤ ਨੇ ਦੱਸਿਆ ਕਿ ਉਹ ਦੋ ਭਰਾ ਹਨ। ਉਸ ਦਾ ਦੂਜਾ ਭਰਾ ਸੱਤ ਸਾਲ ਦਾ ਹੈ ਤੇ ਪਿਤਾ ਲਕੜੀ ਦਾ ਮਿਸਤਰੀ ਹੈ, ਜੋ ਲਾਲਚੀ ਹੈ। ਉਹ ਅਕਸਰ ਸੁਹਰੇ ਵਾਲਿਆਂ ਤੋਂ ਜਸਵੀਰ ਕੌਰ ਦੇ ਹਿੱਸੇ ਦੀ ਪ੍ਰਾਪਟੀ ਦੀ ਮੰਗ ਕਰਦੇ ਸਨ ਜਿਸ ਦੇ ਚੱਲਦਿਆਂ ਉਹ ਹਮੇਸ਼ਾ ਕੁੱਟਮਾਰ ਕਰਦਾ ਰਹਿੰਦਾ ਸੀ। ਕੁੱਟਮਾਰ ਤੋਂ ਤੰਗ ਆ ਕੇ ਜਸਵੀਰ ਕੌਰ ਨੇ ਅਵਤਾਰ ਸਿੰਘ ਖ਼ਿਲਾਫ਼ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ। 29 ਜੂਨ ਦੀ ਸ਼ਾਮ 6.30 ਵਜੇ ਉਸ ਦੀ ਮਾਂ ਨੇ ਅਦਾਲਤ ਵੱਲ ਭੇਜਿਆ ਨੋਟਿਸ ਉਸ ਦੇ ਪਿਤਾ ਨੂੰ ਦਿੱਤਾ ਜਿਸ ਨੂੰ ਦੇਖਦਿਆਂ ਹੀ ਉਸ ਨੇ ਜਸਵੀਰ ਕੌਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉਸ ਦੇ ਡਿਗਦਿਆਂ ਹੀ ਮੁਲਜ਼ਮ ਨੇ ਕੈਂਚੀ ਨਾਲ ਉਸ ਦੀ ਗਰਦਨ ਤੇ ਤਾਬੜਤੋੜ ਵਾਰ ਕੀਤੇ ਜਿਸ ਨਾਲ ਉਹ ਲਹੂਲੁਹਾਣ ਹੋ ਗਈ। ਇਲਾਜ ਲਈ ਉਸ ਨੂੰ ਡੀਐੱਮਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.