ਚੰਡੀਗੜ੍ਹ : ਗਰਮੀਆਂ ਦੇ ਮੌਸਮ 'ਚ ਅਕਸਰ ਸਾਡੇ ਵਿਚੋਂ ਕਈ ਲੋਕਾਂ ਦੇ ਪੈਰਾਂ ਦੀਆਂ ਤਲੀਆਂ ਵਿਚ ਅਚਾਨਕ ਜਲਣ ਹੋਣ ਲੱਗਦੀ ਹੈ ਜੇਕਰ ਤੁਹਾਨੂੰ ਵੀ ਇਹ ਪਰੇਸ਼ਾਨੀ ਹੈ ਤਾਂ ਘਬਰਾਓ ਨਾ, ਤੁਸੀਂ ਇਕੱਲੇ ਨਹੀਂ, ਇਹ ਪਰੇਸ਼ਾਨੀ ਆਮ ਹੈ। ਤੁਸੀਂ ਇਸਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਕਤਿਆਂ ਦੀ ਮਦਦ ਲੈ ਸਕਦੇ ਹੋ। ਇਹ ਤੁਹਾਡੇ ਪੈਰਾਂ ਨੂੰ ਆਰਾਮ ਦਿਵਾਉਣ ਦੇ ਨਾਲ ਹੀ ਜਲਣ ਤੋਂ ਵੀ ਰਾਹਤ ਦੇਣਗੇ।  ਮਹਿੰਦੀ ਤੁਹਾਡੇ ਪੈਰਾਂ ਵਿਚ ਹੋ ਰਹੀ ਜਲਣ ਤੋਂ ਰਾਹਤ ਦੇ ਸਕਦੀ ਹੈ। ਮਹਿੰਦੀ ਦੀ ਤਾਸੀਰ ਠੰਢੀ ਹੁੰਦੀ ਹੈ, ਇਸਨੂੰ ਜਿਵੇਂ ਹੀ ਤੁਸੀਂ ਆਪਣੇ ਪੈਰਾਂ ਦੀਆਂ ਤਲੀਆਂ 'ਤੇ ਲਗਾਓਗੇ ਤੁਹਾਨੂੰ ਠੰਢਕ ਮਹਿਸੂਸ ਹੋਵੇਗੀ ਅਤੇ ਜਲਣ ਤੋਂ ਜਲਦੀ ਰਾਹਤ ਮਿਲੇਗੀ। ਇਸਦੇ ਲਈ ਤੁਹਾਨੂੰ ਮਹਿੰਦੀ ਪਾਊਡਰ ਨੂੰ ਕੁਝ ਦੇਰ ਪਾਣੀ ਵਿਚ ਡੋਬ ਕੇ ਰੱਖਣਾ ਹੈ ਅਤੇ ਫਿਰ ਇਸਨੂੰ ਲਗਾ ਲੈਣਾ ਹੈ। ਮਹਿੰਦੀ ਦੇ ਸੁੱਕਣ ਤੋਂ ਬਾਅਦ ਇਸਨੂੰ ਧੋ ਲਓ। ਤੁਸੀਂ ਚਾਹੋ ਤਾਂ ਮਹਿੰਦੀ ਨੂੰ ਕੁਝ ਦੇਰ ਫਰਿੱਜ ਵਿਚ ਵੀ ਰੱਖ ਸਕਦੇ ਹੋ। ਹਲਦੀ ਵਿਚ ਮੌਜੂਦ ਐਂਟੀ-ਇੰਫਲਾਮੇਟਰੀ ਗੁਣ ਇਸ ਪਰੇਸ਼ਾਨੀ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਲਈ ਹਲਦੀ ਦਾ ਇਕ ਵੱਡਾ ਚਮਚ ਲਓ ਅਤੇ ਜ਼ਰੂਰੀ ਮਾਤਰਾ ਅਨੁਸਾਰ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸਨੂੰ ਆਪਣੀਆਂ ਤਲੀਆਂ 'ਤੇ ਚੰਗੀ ਤਰ੍ਹਾਂ ਫੈਲਾ ਕੇ ਲਗਾ ਲਓ। 5 ਮਿੰਟ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਫਿਰ ਇਸਨੂੰ ਚੰਗੀ ਤਰ੍ਹਾਂ ਧੋ ਲਓ। ਤੁਸੀਂ ਚਾਹੋ ਤਾਂ ਇਸ ਪੇਸਟ ਨੂੰ ਠੰਢਾ ਕਰਕੇ ਵੀ ਲਗਾ ਸਕਦੇ ਹੋ। ਪੈਰਾਂ ਦੀ ਜਲਣ ਖ਼ਤਮ ਕਰਨ ਲਈ ਕਰੇਲੇ ਦੇ ਪੱਤੇ ਅਸਰਦਾਰ ਸਾਬਿਤ ਹੁੰਦੇ ਹਨ। ਕੁਝ ਕਰੇਲੇ ਦੀਆਂ ਪੱਤੀਆਂ ਲਓ ਅਤੇ ਇਸਨੂੰ ਚੰਗੀ ਤਰ੍ਹਾਂ ਧੋ ਲਓ। ਹੁਣ ਇਸ ਵਿਚ ਜ਼ਰੂਰੀ ਮਾਤਰਾ ਵਿਚ ਪਾਣੀ ਮਿਲਾ ਕੇ ਇਸਦਾ ਪੇਸਟ ਬਣਾ ਲਓ। ਇਸਨੂੰ ਆਪਣੇ ਪੈਰਾਂ ਅਤੇ ਤਲੀਆਂ 'ਤੇ ਚੰਗੀ ਤਰ੍ਹਾਂ ਲਗਾਓ,  10 ਮਿੰਟ ਬਾਅਦ ਧੋ ਲਓ।  ਐਪਲ ਸਾਈਡਰ ਵਿਨੇਗਰ ਭਾਵ ਸੇਬ ਦਾ ਸਿਰਕਾ ਜੇਕਰ ਤੁਹਾਡੇ ਘਰ ਮੌਜੂਦ ਹੈ ਤਾਂ ਇਸਨੂੰ ਵੀ ਪੈਰਾਂ ਦੀ ਜਲਣ ਤੋਂ ਰਾਹਤ ਦਿਵਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਸੀਂ ਇਕ ਟੱਪ ਵਿਚ ਪਾਣੀ ਲਓ ਅਤੇ ਇਸ ਵਿਚ 2-3 ਚਮਚ ਸੇਬ ਦਾ ਸਿਰਕਾ ਮਿਲਾਓ। ਇਸ ਵਿਚ ਪੈਰਾਂ ਨੂੰ 10 ਤੋਂ 15 ਮਿੰਟ ਡੁਬੋ ਕੇ ਰੱਖੋ। ਪੈਰਾਂ ਦੀ ਜਲਣ ਦੂਰ ਕਰਨ ਵਿਚ ਸੇਂਧਾ ਨਮਕ ਵੀ ਵਰਤਿਆ ਜਾ ਸਕਦਾ ਹੈ। ਇਸਦੇ ਲਈ ਤੁਸੀਂ ਇਕ ਟੱਪ ਵਿਚ ਗੁਣਗੁਣੇ ਪਾਣੀ ਵਿਚ ਇਕ ਚੌਥਾਈ ਕੱਪ ਸੇਂਧਾ ਨਮਕ ਮਿਲਾਓ। ਇਸ ਵਿਚ ਆਪਣੇ ਪੈਰਾਂ ਨੂੰ 10 ਤੋਂ 15 ਮਿੰਟ ਤਕ ਡੁਬੋ ਕੇ ਰੱਖੋ। ਇਸਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਇਸ ਨਾਲ ਤੁਹਾਨੂੰ ਕਿਸੇ ਤਰ੍ਹਾਂ ਦੀ ਦਰਦ ਅਤੇ ਸੋਜ ਤੋਂ ਵੀ ਰਾਹਤ ਮਿਲ ਸਕਦੀ ਹੈ। ਸਭ ਤੋਂ ਆਸਾਨ ਉਪਾਅ ਹੈ, ਠੰਢੇ ਪਾਣੀ ਦਾ ਇਸਤੇਮਾਲ। ਇਸਦੇ ਲਈ ਤੁਸੀਂ ਕਰਨਾ ਕੁਝ ਨਹੀਂ ਹੈ। ਬਸ ਇਕ ਟੱਪ ਵਿਚ ਠੰਢਾ ਪਾਣੀ ਲਓ ਅਤੇ ਇਸ ਵਿਚ ਪੈਰਾਂ ਨੂੰ ਪੰਜ ਮਿੰਟ ਡੁਬੋ ਕੇ ਰੱਖੋ।

ਹੋਰ ਖਬਰਾਂ »

ਹਮਦਰਦ ਟੀ.ਵੀ.