ਨਵੀਂ ਦਿੱਲੀ, 2 ਜੁਲਾਈ, ਹ.ਬ. :  ਟੀਵੀ ਦੀ ਫੇਮਸ ਅਦਾਕਾਰਾ ਸ਼ਵੇਤਾ ਤਿਵਾੜੀ ਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ਵਿਚ ਲੰਬੇ ਸਮੇਂ ਤੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਸ਼ਵੇਤਾ ਨੇ ਅਭਿਨਵ 'ਤੇ ਘਰੇਲੂ ਹਿੰਸਾ ਦੇ ਦੋਸ਼ ਲਾ ਚੁੱਕੀ ਹੈ ਇਸ ਵਜ੍ਹਾ ਕਾਰਨ ਅਭਿਨਵ ਇਕ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਹੁਣ ਅਭਿਨਵ ਨੇ ਸ਼ਵੇਤਾ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਈਟੀ ਟਾਈਮਜ਼ ਨਾਲ ਗੱਲ ਕਰਦੇ ਹੋਏ ਅਭਿਨਵ ਨੇ ਕਿਹਾ ਕਿ ਸ਼ਵੇਤਾ ਉਨ੍ਹਾਂ ਦੇ ਬੇਟੇ ਨਾਲ ਵੀ ਮਿਲਣ ਨਹੀਂ ਦਿੰਦੀ ਹੈ ਤੇ ਉਨ੍ਹਾਂਂ ਨਾਲ ਨੌਕਰਾਂ ਵਰਗਾ ਸਲੂਕ ਕਰਦੀ ਹੈ। ਅਭਿਨਵ ਨੇ ਕਿਹਾ ਕਿ ਮੈਂ ਹੁਣ ਬਾਰੇ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਚੀਟ ਫੀਲ ਕਰ ਰਿਹਾ ਹਾਂ। ਪਿਛਲੇ ਸਾਲ ਸਤੰਬਰ ਤੋਂ ਲੈ ਕੇ ਮਈ 2020 ਤਕ ਸ਼ਵੇਤਾ ਲਗਾਤਾਰ ਮੇਰੇ ਟੱਚ ਵਿਚ ਸੇ। ਮੈਂ ਉਨ੍ਹਾਂ ਦਾ ਤੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖ ਰਿਹਾ ਸੀ। ਕਾਰ ਵਿਚ ਪੈਟਰੋਲ ਭਰਵਾਉਣ ਤੋਂ ਲੈ ਕੇ ਰਿਆਂਸ਼ ਲਈ ਕੁਝ ਖਰੀਦਣ ਤਕ। ਕਿਉਂਕਿ ਮੈਂ ਆਪਣੇ ਬੱਚੇ ਨਾਲ ਰਹਿਣਾ ਚਾਹੁੰਦਾ ਸੀ ਪਰ ਹੁਣ ਉਹ ਮੈਨੂੰ ਰਿਆਂਸ਼ ਨੂੰ ਮਿਲਣ ਵੀ ਨਹੀਂ ਦੇ ਰਹੀ।  ਜਦੋਂ 14 ਮਈ ਨੂੰ ਰਿਆਂਸ਼ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਮੈਨੂੰ ਕਿਹਾ ਕਿ 'ਮੈਨੂੰ ਪਾਪਾ ਦੀ ਯਾਦ ਨਹੀਂ ਆਉਂਦੀ'। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਚਾਰ ਸਾਲ ਦੇ ਬੱਚੇ ਨੂੰ ਯਾਦ ਦਾ ਮਤਲਬ ਤਕ ਨਹੀਂ ਪਤਾ ਹੁੰਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.