ਪਠਾਨਕੋਟ, 2 ਜੁਲਾਈ, ਹ.ਬ. : ਥਾਣਾ ਤਾਰਾਗੜ੍ਹ ਦੇ ਅਧੀਨ  ਆਉਂਦੇ ਪਿੰਡ  ਵਿਚ ਦਾਤਰ ਦਿਖਾ ਕੇ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਵਿਚ ਪੁਲਿਸ ਨੇ 4 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਬਾਹਰ ਗਏ ਸੀ। ਰਾਤ ਨੂੰ ਉਹ ਅਪਣੇ ਬੱਚਿਆਂ ਸਣੇ ਛੱਤ 'ਤੇ ਸੌਂ ਰਹੀ ਸੀ। ਉਸ ਨੂੰ ਅਚਾਨਕ ਥੱਲੇ ਕਮਰੇ ਵਿਚ ਆਵਾਜ਼ ਆਈ। ਇਹ ਦੇਖਣ ਥੱਲੇ ਆਈ ਤਾਂ ਕਮਰੇ ਦੀ ਲਾਈਟ ਬਾਲੀ ਤਾਂ ਦੇਖਿਆ ਕਿ 4 ਲੋਕ ਹਥਿਆਰਾਂ ਦੇ ਨਾਲ ਕਮਰੇ ਵਿਚ ਮੌਜੂਦ ਸੀ। ਉਕਤ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਸਾਰਿਆਂ ਨੇ ਬਲਾਤਕਾਰ ਕੀਤਾ। ਉਸ ਦੇ ਵਿਰੋਧ ਕਰਨ 'ਤੇ ਉਕਤ ਲੋਕਾਂ ਨੇ ਉਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਹ ਜ਼ਖਮੀ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.