ਬੀਜਿੰਗ, 2 ਜੁਲਾਈ, ਹ.ਬ. : ਸੋਮਵਾਰ ਤੋਂ ਭਾਰਤ ਵਿਚ 59 ਚੀਨੀ ਐਪਸ 'ਤੇ ਮੋਦੀ ਸਰਕਾਰ ਨੇ ਬੈਨ ਲਗਾ ਦਿੱਤਾ ਹੈ। ਉਸ ਦੇ ਬਾਅਦ ਤੋਂ ਦੇਸ਼ ਵਿਚ ਇੱਕ ਤਬਕੇ ਦੇ ਵਿਚ ਇਸ ਗੱਲ ਨੂੰ ਲੈ ਕੇ ਬਹਿਸ ਜਾਰੀ ਹੈ ਕਿ ਇਨ੍ਹਾਂ ਐਪਸ 'ਤੇ ਬੈਨ ਲੱਗਣ ਤੋਂ ਬਾਅਦ ਚੀਨ ਨੂੰ ਆਰਥਿਕ ਨੁਕਸਾਨ ਕਿਵੇਂ ਹੋਵੇਗਾ ਅਤੇ ਕਿੰਨਾ ਹੋਵੇਗਾ ਜਾਂ ਫੇਰ ਇਨ੍ਹਾਂ ਐਪਸ ਨੂੰ ਬੈਨ ਕਰਨ ਨਾਲ ਭਾਰਤ ਕਿਵੇਂ ਫਾਇਦੇ ਵਿਚ ਆਵੇਗਾ? ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਚੀਨੀ ਅਖ਼ਬਾਰ ਗਲੋਬਲ ਟਾਈਮਸ ਨੇ ਅਪਣੇ ਇੱਕ ਆਰਟਿਕਲ ਦੇ ਜ਼ਰੀਏ ਦੇਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਵਿਚ ਆਏ ਇੱਕ ਆਰਟਿਕਲ ਵਿਚ ਦੱÎਸਿਆ ਗਿਆ ਕਿ ਕਿਵੇਂ ਟਿਕ ਟੌਕ ਬੈਨ ਹੋਣ ਤੋਂ ਬਾਅਦ  ਕੰਪਨੀ ਬਾਈਟਡਾਂਸ ਇੱਕ ਝਟਕੇ ਵਿਚ ਕਈ ਲੱਖ ਕਰੋੜ ਗਵਾਉਣ ਦੀ ਕਗਾਰ 'ਤੇ ਆ ਗਈ।
ਗਲੋਬਲ ਟਾਈਮਸ ਦਾ ਇਹ ਆਰਟਿਕਲ ਬੁਧਵਾਰ ਸਾਰੀ ਰਾਤ ਟਵਿਟਰ 'ਤੇ ਚਰਚਾ ਦਾ ਵਿਸ਼ਾ ਰਿਹਾ ਹੈ। ਗਲੋਬਲ ਟਾਈਮਸ ਨੇ ਲਿਖਿਆ ਕਿ ਚੀਨੀ ਇੰਟਰਨੈਟ ਕੰਪਨੀ ਬਾਈਟਡਾਂਸ ਨੂੰ ਟਿਕ ਟੌਕ 'ਤੇ ਬੈਨ ਲੱਗਣ ਤੋਂ ਬਾਅਦ ਛੇ ਬਿਲੀਅਨ ਡਾਲਰ ਤੱਕ ਦਾ ਨੁਕਸਾਨ ਝੱਲਣਾ ਪਿਆ ਹੈ। ਗਲੋਬਲ ਟਾਈਮਸ ਵਲੋਂ ਅਧਿਕਾਰਕ ਟਵਿਟਰ ਹੈਂਡਲ 'ਤੇ ਪੋਸਟ ਕੀਤਾ ਗਿਆ, ਚੀਨੀ ਇੰਟਰਨੈਟ ਕੰਪਨੀ-ਭਾਰਤ ਸਰਕਾਰ ਵਲੋਂ 59 ਐਪਸ ਜਿਸ ਵਿਚ ਟਿਕ ਟੌਕ ਵੀ ਸ਼ਾਮਲ ਹੈ। ਉਨ੍ਹਾਂ 'ਤੇ ਬੈਨ ਲੱਗਣ ਤੋਂ ਬਾਅਦ ਟਿਕ ਟੌਕ ਦੀ ਮਦਰ ਕੰਪਨੀ ਦਾ ਘਾਟਾ ਛੇ ਬਿਲੀਅਨ ਡਾਲਰ ਤੱਕ ਹੋ ਸਕਦਾ ਹੈ। ਭਾਰਤ ਸਰਕਾਰ ਨੇ ਪਿਛਲੇ ਮਹੀਨੇ ਭਾਰਤ ਅਤੇ ਚੀਨ ਦੀ ਸੈਨਾ ਦੇ ਵਿਚ ਸਰਹੱਦ 'ਤੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਇਨ੍ਹਾਂ ਐਪਸ ਨੂੰ ਬੈਨ ਕੀਤਾ ਹੈ।
ਮੋਦੀ ਸਰਾਕਰ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ 50 ਚੀਨੀ ਐਪਸ ਨੂੰ ਬੈਨ ਕਰ ਦਿੱਤਾ। ਗਲੋਬਲ ਟਾਈਮਸ ਨੇ ਭਾਰਤ ਦੀ ਇਲੈਕÎਟਰਾਨਿਕ ਐਂਡ ਆਈਟੀ ਮਨਿਸਟਰੀ ਦਾ ਬਿਆਨ ਪ੍ਰਮੁੱਖਤਾ ਨਾਲ ਛਾਪਿਆ ਹੈ। ਬਿਆਨ ਵਿਚ ਕਿਹਾ ਗਿਆ ਸੀ, ਇਹ ਕਦਮ ਕਰੋੜਾਂ ਭਾਰਤੀ ਮੋਬਾਈਲ ਯੂਜਰਸ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਦੇ ਲਈ ਚੁੱਕਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.