ਨਿਊਯਾਰਕ, 2 ਜੁਲਾਈ, ਹ.ਬ. : ਮਸਹੂਰ ਪ੍ਰੋਡਿਊਸਰ ਹਾਰਵੇ ਵੀਨਸਟੀਨ ਇਸ ਸਾਲ ਫਰਵਰੀ ਮਹੀਨੇ ਵਿਚ ਜਿਣਸੀ ਸ਼ੋਸ਼ਣ ਮਾਮਲੇ  ਵਿਚ ਦੋਸ਼ੀ ਸਾਬਤ ਹੋਏ ਸੀ। ਨਿਊਯਾਰਕ ਦੀ ਇੱਕ ਅਦਾਲਤ ਨੇ ਵੀਨਸਟੀਨ ਨੂੰ ਬਲਾਤਕਾਰ ਅਤੇ ਇੱਕ ਜਿਣਸੀ ਸ਼ੋਸ਼ਣ ਦੇ ਦੋਸ਼ ਵਿਚ ਦੋਸ਼ੀ ਪਾਇਆ। ਹੁਣ ਖ਼ਬਰ ਇਹ ਹੈ ਕਿ ਹਾਰਵੇ ਦੇ ਵਕੀਲਾਂ ਨੇ 19 ਮਿਲੀਅਨ ਡਾਲਰ 'ਤੇ ਦੋ ਜਿਣਸੀ ਸ਼ੋਸ਼ਣ ਦੇ ਮੁੱਕਦਮਿਆਂ ਨੂੰ ਨਿਪਟਾਉਣ ਦੇ ਲਈ ਸਮਝੌਤਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਦੋ ਸਾਲਾਂ ਤੋਂ ਹਾਰਵੇ 'ਤੇ ਲੱਗੇ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵੀਨਸਟੀਨ ਦੇ ਖ਼ਿਲਾਫ਼ ਦੋਸ਼ ਲਾਉਣ ਵਾਲੀ ਮਹਿਲਾਵਾਂ ਵਿਚੋਂ ਛੇ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਪ੍ਰਸਤਾਵਤ ਸੌਦੇ ਨੂੰ ਪੂਰਣ ਵਿਕਰੀ ਦੱਸਿਆ।
ਨਿਊਯਾਰਕ ਅਟਾਰਨੀ ਜਨਰਲ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਕਿ ਲਗਭਗ 19 ਮਿਲੀਅਨ ਡਾਲਰ ਪੀੜਤਾਂ ਨੂੰ ਸਮਝੌਤੇ ਦੇ ਤੌਰ 'ਤੇ ਦਿੱਤਾ ਜਾਵੇਗਾ। ਇਹ ਰਕਮ ਉਨ੍ਹਾਂ ਮਹਿਲਾਵਾਂ ਦੇ ਵਿਚ ਵੰਡੀ ਜਾਵੇਗੀ ਜਿਨ੍ਹਾਂ ਨੇ ਵੀਨਸਟੀਨ ਦੇ ਨਾਲ ਕੰਮ ਕਰਦੇ ਹੋਏ ਜਿਣਸੀ ਸ਼ੋਸ਼ਣ ਅਤੇ ਲਿੰਗ ਆਧਾਰਤ ਭੇਦਭਾਵ ਦਾ ਅਨੁਭਵ ਕੀਤਾ ਸੀ। ਇਸ ਦੇ ਨਾਲ ਹੀ 2017 ਤੋਂ ਚਲ ਰਹੇ ਇਸ ਮੁਕਦਮੇ ਦਾ ਅੰਤ ਹੋ ਜਾਵੇਗਾ। ਦੱਸ ਦੇਈਏ ਕਿ ਵੀਨਸਟੀਨ 'ਤੇ ਹਾਲੀਵੁਡ ਦੀ ਕਈ ਦਿੱਗਜ ਅਭਿਨੇਤਰੀਆਂ ਸਣੇ 100 ਤੋਂ ਜਿਆਦਾ ਮਹਿਲਾਵਾਂ ਦਾ ਜਿਣਸੀ ਸ਼ੋਸ਼ਣ  ਕਰਨ ਦਾ ਦੋਸ਼ ਲੱਗ ਚੁੱਕਾ ਹੈ।
 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.