ਵਾਸ਼ਿੰਗਟਨ, 2 ਜੁਲਾਈ, ਹ.ਬ. : ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੇ ਲਈ ਡੈਮੋਕਰੇਟ ਦੇ ਉਮੀਦਵਾਰ ਅਦੇ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਜਿੱਤਣ ਤੋਂ ਬਾਅਦ ਭਾਰਤ ਨੂੰ ਅਪਣੇ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਦੱਸਦੇ ਹੋਏ ਕਿਹਾ ਕਿ ਜੇਕਰ ਉਹ ਨਵੰਬਰ ਵਿਚ ਹੋਣ ਵਾਲੀ ਰਾਸ਼ਟਪਰਤੀ ਚੋਣ ਵਿਚ ਜਿੱਤ ਜਾਂਦੇ ਹਨ ਤਾਂ ਦੋਵੇਂ ਦੇਸ਼ਾਂ ਦੇ ਵਿਚ ਸਬੰਧਾਂ ਨੂੰ ਮਜ਼ਬੂਤ ਬਣਾਉਣਗੇ ਨਾਲ ਹੀ ਉਨ੍ਹਾਂ ਨੇ  ਭਾਰਤ ਨੂੰ ਅਮਰੀਕਾ ਦਾ ਨੈਚੂਰਲ ਪਾਰਟਨਰ ਦੱਸਿਆ ਹੈ। Îਇੱਕ ਵਰਚੂਅਲ ਫੰਡ ਰੇਜਰ ਈਵੈਂਟ ਵਿਚ ਅਮਰੀਕਾ-ਭਾਰਤ ਦੇ ਵਿਚ ਸਬੰਧਾਂ ਦੇ ਬਾਰੇ ਵਿਚ ਸਵਾਲ ਪੁੱਛੇ ਜਾਣ 'ਤੇ ਕਿਹਾ, ਸਾਨੂੰ ਸੁਰੱਖਿਆ ਦੀ ਖ਼ਾਤਰ ਪਾਰਟਨਰ ਦੇ ਤੌਰ 'ਤੇ ਭਾਰਤ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਦੀ ਵੀ ਸੁਰੱਖਿਆ ਦੇ ਲਈ ਇਹ ਮਹੱਤਵਪੂਰਣ ਹੈ।
ਹਾਲ ਹੀ ਵਿਚ ਬਿਡੇਨ ਨੇ ਅਪਣੇ ਕੈਂਪੇਨ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਨੇ ਕੋਵਿਡ 19 ਦੇ ਕਾਰਨ ਫੈਲੀ ਮਹਾਮਾਰੀ ਨੂੰ ਕੰਟਰੋਲ  ਕਰਨ ਨੂੰ ਲੈ ਕੇ ਟਰੰਪ ਸਰਕਾਰ ਨੂੰ ਅਸਫਲ ਕਰਾਰ ਦਿੰਦੇ ਹੋਏ ਕਿਹਾ ਕਿ ਅਜਿਹਾ ਦੇਖਣ ਵਿਚ ਲੱਗਦਾ ਕਿ ਯੁਧ ਦੇ ਸਮੇਂ ਰਾਸ਼ਟਰਪਤੀ ਟਰੰਪ ਨੇ ਮਹਾਮਾਰੀ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਚਿੱਟਾ ਝੰਡਾ ਲਹਿਰਾ ਦਿੱਤਾ ਹੈ। ਉਨ੍ਹਾਂ ਨੇ ਯੁੱਧ ਦਾ ਮੈਦਾਨ ਛੱਡ ਦਿੱਤਾ ਹੈ। ਮਾਰਚ ਵਿਚ ਰਾਸ਼ਟਰਪਤੀ ਟਰੰਪ ਖੁਦ ਨੂੰ ਕੋਵਿਡ 19 ਦੇ ਖਿਲਾਫ਼ ਲੜਾਈ ਵਿਚ ਇੱਕ ਯੁੱਧ ਦੇ ਸਮੇਂ ਦਾ ਰਾਸ਼ਟਰਪਤੀ ਦੱਸਿਆ ਸੀ।  

ਹੋਰ ਖਬਰਾਂ »

ਹਮਦਰਦ ਟੀ.ਵੀ.