ਜਲੰਧਰ, 2 ਜੁਲਾਈ, ਹ.ਬ. : ਕੋਰੋਨਾ ਸੰਕਟ ਦੇ ਵਿਚਾਲੇ ਇਸ ਵਾਰ ਪੰਜਾਬ ਦੇ ਸਿੱਖਿਆ ਸੰਸਥਾਵਾਂ ਵਿਚ ਵੋਕੇਸ਼ਨਲ ਕੋਰਸਾਂ ਦੀ ਮੰਗ 35 ਫ਼ੀਸਦੀ ਤੱਕ ਵਧ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਾਲਜਾਂ ਵਿਚ ਕਈ ਸੀਟਾਂ ਖਾਲੀ ਰਹਿ ਜਾਂਦੀਆਂ ਸੀ ਕਿਉਂਕਿ ਪੰਜਾਬ ਤੋਂ ਹਰ ਸਾਲ ਕਰੀਬ 1 ਲੱਖ ਬੱਚੇ ਪੜ੍ਹਾਈ ਦੇ ਲਈ ਵਿਦੇਸ਼ ਚਲੇ ਜਾਂਦੇ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ।
ਅੰਬੈਸੀ ਬੰਦ ਹਨ ਇਸ ਕਰਕੇ  ਵੀਜ਼ਾ ਅਤੇ ਇਮੀਗਰੇਸ਼ਨ ਪ੍ਰੋਸੈਸ ਨਾ ਦੇ ਬਰਾਬਰ ਹੋ ਰਹੇ ਹਨ। ਦੂਜੇ ਪਾਸੇ ਮਾਪੇ ਵੀ ਹਾਲਾਤ ਠੀਕ ਨਾ ਹੋਣ ਕਾਰਨ ਬੱਚਿਆਂ ਨੂੰ ਵਿਦੇਸ਼ ਨਹਂੀਂ ਭੇਜਣਾ ਚਾਹੁੰਦੇ। ਅਜਿਹੇ ਵਿਚ ਵਿਦਿਆਰਥੀ ਛੇ ਮਹੀਨੇ ਜਾਂ Îਇੱਕ ਸਾਲ ਦੇ ਕੋਰਸ ਵਿਚ ਦਾਖ਼ਲਾ ਲੈ ਰਹੇ ਹਨ। ਮਕਸਦ ਪੜ੍ਹਾਈ ਵਿਚ ਗੈਪ ਨਾ ਹੋਵੇ ਅਤੇ ਕੋਰਸ ਤੋਂ ਬਾਅਦ ਸਰਟੀਫਿਕੇਟ ਮਿਲ ਜਾਵੇ ਤਾਕਿ 2021 ਦੇ ਜਨਵਰੀ ਜਾਂ ਮਈ ਦੇ ਸੈਸ਼ਨ ਵਿਚ ਵਿਦੇਸ਼ ਲਈ ਅਪਲਾਈ ਕਰ ਸਕਣ।
ਵੋਕੇਸ਼ਨਲ ਕੋਰਸਾਂ ਵਿਚ ਸਭ ਤੋਂ ਜ਼ਿਆਦਾ ਮੰਗ ਅਪਰੇਸ਼ਨ ਥੀਏਟਰ ਅਸਿਸਟੈਂਟ, ਐਂਬੂਲੈਂਸ ਅਸਿਸਟੈਂਟ, ਕੁਕਿੰਗ, ਮੇਕਅਪ ਆਰਟਿਸਟ, ਰਿਟੇਲ ਮੈਨੇਜਮੈਂਟ, ਵੀਐਫਐਕਸ ਅਤੇ ਐਨੀਮੇਸ਼ਨ ਦੀ ਹੈ। ਇਨ੍ਹਾਂ ਕੋਰਸਾਂ ਦੀ ਵਿਦੇਸ਼ਾਂ ਵਿਚ ਮਾਨਤਾ ਹੈ। Îਇਮੀਗਰੇਸ਼ਨ ਮਾਹਰਾਂ ਅਨੁਸਾਰ ਮਈ-ਜੂਨ ਵਿਚ 12ਵੀਂ ਦੇ 90 ਫ਼ੀਸਦੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂਕੇ ਦੇ ਕਾਲਜਾਂ ਦੀ ਇਨਕੁਆਇਰੀ ਲਈ ਆਉਂਦੇ ਸੀ, ਲੇਕਿਨ  ਇਸ ਵਾਰ ਇਹ ਪ੍ਰਤੀਸ਼ਤ ਦਸ ਫ਼ੀਸਦੀ ਹੀ ਰਹਿ ਗਈ।
ਕੈਨੇਡਾ ਸਰਕਾਰ ਦੀ ਉਦਾਰ ਨੀਤੀਆਂ ਅਤੇ ਪੜ੍ਹਾਈ ਦੇ ਦੌਰਾਨ ਜੌਬ ਅਤੇ ਪੀਆਰ ਦੀ ਸਹੂਲਤ ਦੇ ਚਲਦਿਆਂ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਪਿਛਲੇ ਦੋ ਸਾਲ ਵਿਚ ਕੈਨੇਡਾ ਵਿਚ 5 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਾਇਆ ਹੈ, ਜਿਸ ਵਿਚ ਸਵਾ ਲੱਖ ਪੰਜਾਬੀ ਹਨ। ਵੋਕੇਸ਼ਨਲ ਕੋਰਸ ਨਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਗੈਪ ਨਹੀਂ ਆਵੇਗਾ। ਇਨ੍ਹਾਂ ਕੋਰਸਾਂ ਦੀ ਵਿਦੇਸ਼ਾਂ ਵਿਚ ਵੀ ਮਾਨਤਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.