ਵਾਸ਼ਿੰਗਟਨ, 3 ਜੁਲਾਈ, ਹ.ਬ. : ਅਮਰੀਕੀ ਸੰਸਦ ਨੇ ਚੀਨ ਦੇ ਖ਼ਿਲਾਫ਼ ਸਖ਼ਤ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਹੈ। ਹਾਂਗਕਾਂਗ ਵਿਚ ਚੀਨ ਦੇ ਨਵੇਂ ਕੌਮੀ ਸੁਰੱਖਿਆ ਕਾਨੂੰਨ ਦੇ ਲਾਗੂ ਕਰਨ ਦੇ ਖ਼ਿਲਾਫ਼ ਅਮਰੀਕੀ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਵੀ ਨਾਲ ਆਇਆ ਹੈ। ਇਸ ਤੋਂ ਪਹਿਲਾਂ ਸੈਨੇਟ ਵੀ ਅਜਿਹੇ ਬਿਲ ਨੂੰ ਮਨਜ਼ੂਰੀ ਦੇ ਚੁੱਕਾ ਹੈ। ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਚੀਨੀ ਸਰਕਾਰ ਦੇ ਇਸ ਕਾਨੂੰਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ।
ਨੈਂਸੀ ਨੇ ਕਿਹਾ ਕਿ ਇਸ ਕਾਨੂੰਨ ਨੇ ਇੱਕ ਦੇਸ਼ ਦੋ ਵਿਵਸਥਾ ਦੇ ਸਿਧਾਂਤ ਨੂੰ ਖਤਮ ਕੀਤਾ ਹੈ। ਉਨ੍ਹਾਂ ਨੇ ਆਜ਼ਾਦੀ ਨਾਲ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਇਸ ਭਿਆਨਕ ਕਾਨੂੰਨ  ਦੀ ਖਿਲਾਫ਼ਤ ਕਰਨੀ ਚਾਹੀਦੀ।  ਜੇਕਰ ਅਸੀਂ ਅਪਣੇ ਵਪਾਰਕ ਹਿਤਾਂ ਦੇ ਚਲਦਿਆਂ ਚੀਨ ਵਿਚ ਮਨੁੱਖੀ ਅਧਿਕਾਰ ਦੀ  ਉਲੰਘਣਾ 'ਤੇ ਨਹੀਂ ਬੋਲਾਂਗੇ ਤਾਂ ਅਸੀਂ ਕਿਸੇ ਹੋਰ ਜਗ੍ਹਾ 'ਤੇ ਵੀ ਇਸ ਮੁੱਦੇ 'ਤੇ ਬੋਲਣ ਦੇ ਕਾਬਲ ਨਹੀਂ ਰਹਾਂਗੇ।
ਸੈਨੇਟ ਨੇ ਪਿਛਲੇ ਹਫਤੇ ਅਜਿਹਾ ਹੀ ਬਿਲ ਪਾਸ ਕੀਤਾ ਸੀ। ਲੇਕਿਨ ਉਸ ਵਿਚ ਸੈਨੇਟ ਨੇ ਕੁਝ ਬਦਲਾਅ ਕੀਤੇ ਹਨ। Îਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸੈਨੇਟ ਛੇਤੀ ਹੀ ਇਸ 'ਤੇ ਵੋਟ ਕਰੇਗਾ। ਦੱਸ ਦੇਈਏ ਕਿ ਨਵੇਂ ਕਾਨੂੰਨ 'ਤੇ ਚੀਨ ਅਤੇ ਅਮਰੀਕਾ ਦੇ ਵਿਚ ਬਹਿਸ ਛਿੜੀ ਹੋਈ ਹੈ। ਮਾਈਕ ਪੋਂਪੀਓ ਨੇ ਕਿਹਾ ਸੀ ਕਿ ਉਹ ਚੀਨ ਦੇ ਅਧਿਕਾਰੀਆਂ 'ਤੇ ਵੀਜ਼ਾ ਪਾਬੰਦੀਆਂ ਲਾਵੇਗਾ। ਇਸ ਤੋਂ ਬਾਅਦ ਚੀਨ ਨੇ ਵੀ ਇਸ ਤਰ੍ਹਾਂ ਦੀ ਧਮਕੀ ਦਿੱਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.