ਗਰਮੀ ਦੇ ਇਸ ਮੌਸਮ ਵਿਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ, ਅਜਿਹੇ ਵਿਚ ਸਰੀਰ 'ਚ ਪਾਣੀ ਦੀ ਕਮੀ ਹੋਣਾ ਆਮ ਗੱਲ ਹੈ। ਗਰਮੀਆਂ 'ਚ ਨਾਰੀਅਲ ਪਾਣੀ ਤੁਹਾਡੀ ਬਾਡੀ ਲਈ ਬੈਸਟ ਹੈ। ਇਸ ਪਾਣੀ ਵਿਚ ਭਰਪੂਰ ਮਾਤਰਾ 'ਚ ਇਲੈਕਟ੍ਰਾਲਾਈਟਸ ਹੁੰਦੇ ਹਨ ਜੋ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਤੇ ਸਰੀਰ ਨੂੰ ਐਨਰਜੀ ਦਿੰਦੇ ਹਨ। ਆਓ ਜਾਣਦੇ ਹਾਂ ਨਾਰੀਅਲ ਪਾਣੀ ਦੇ ਦੇ ਹੋਰ ਵੱਖਰੇ-ਵੱਖਰੇ ਫਾਇਦੇ। ਕੋਰੋਨਾ ਮਹਾਮਾਰੀ ਤੋਂ ਬਚਣ ਲਈ ਇਮੀਊਨ ਸਿਸਟਮ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ, ਇਸ ਲਈ ਨਾਰੀਅਲ ਪਾਣੀ ਪੀਓ। ਗਰਮੀਆਂ ਵਿਚ ਡਾਇਰੀਆ, ਉਲਟੀ ਅਤੇ ਦਸਤ ਹੋਣ 'ਤੇ ਨਾਰੀਅਲ ਪਾਣੀ ਪੀਣਾ ਕਾਫੀ ਫਾਇਦੇਮੰਦ ਰਹਿੰਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਲਈ ਵੀ ਨਾਰੀਅਲ ਪਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਣ ਵਿਚ ਸਹਾਇਕ ਹੁੰਦੇ ਹਨ। ਦਿਲ ਦੇ ਮਰੀਜ਼ਾਂ ਲਈ ਨਾਰੀਅਲ ਪਾਣੀ ਬੈਸਟ ਹੈ। ਕੈਲੇਸਟ੍ਰੋਲ ਅਤੇ ਫੈਟ-ਫ੍ਰੀ ਹੋਣ ਦੇ ਨਾਲ ਇਸ ਵਿਚ ਐਂਟੀ-ਓਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ। ਕੁਝ ਲੋਕਾਂ ਨੂੰ ਡ੍ਰਿੰਕਸ ਕਰਨ ਦੀ ਆਦਤ ਹੁੰਦੀ ਹੈ। ਅਜਿਹੇ ਅਡਿਕਟਡ ਲੋਕਾਂ ਨੂੰ ਹੈਂਗਓਵਰ ਤੋਂ ਛੁਟਕਾਰਾ ਦਿਵਾਉਣ ਲਈ ਨਾਰੀਅਲ ਪਾਣੀ ਬੈਸਟ ਆਪਸ਼ਨ ਹੈ। ਜੇਕਰ ਤੁਹਾਡਾ ਭਾਰ ਵੱਧ ਹੈ ਅਤੇ ਤੁਸੀਂ ਆਪਣੀ ਡਾਈਟ ਕੰਟਰੋਲ ਕਰਕੇ ਥੱਕ ਗਏ ਹੋ ਤਾਂ ਨਾਰੀਅਲ ਪਾਣੀ ਦਾ ਸੇਵਨ ਕਰੋ।

ਹੋਰ ਖਬਰਾਂ »

ਹਮਦਰਦ ਟੀ.ਵੀ.