ਨੌਕਰਾਣੀ ਨੇ ਪਤੀ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਅੰਜਾਮ

ਸੋਨੀਪਤ, 3 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਵਿੱਚ ਰਹਿਣ ਵਾਲੇ ਇੱਕ ਐਨਆਰਆਈ ਦੀ ਲਾਸ਼ ਹਰਿਆਣਾ ਦੇ ਸੋਨੀਪਤ ਜ਼ਿਲ•ੇ 'ਚੋਂ ਮਿਲਣ ਮਗਰੋਂ ਹੜਕੰਪ ਮਚ ਗਿਆ ਹੈ। ਕਤਲ ਮਗਰੋਂ ਉਸ ਦੀ ਲਾਸ਼ ਇੱਕ ਨਾਲੇ ਵਿੱਚ ਸੁੱਟ ਦਿੱਤੀ ਗਈ। ਸੋਨੀਪਤ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੀਤੀ 22 ਜੂਨ ਨੂੰ ਐਨਆਰਆਈ ਸੋਨੀਪਤ ਲਈ ਪਹਾੜਗੰਜ ਦੇ ਆਪਣੇ ਘਰੋਂ ਨੌਕਰਾਣੀ ਨਾਲ ਕਾਰ 'ਚ ਨਿਕਲਿਆ ਸੀ। ਦੋਸ਼ ਹੈ ਕਿ ਨੌਕਰਾਣੀ ਨੇ ਹੀ ਆਪਣੇ ਪਤੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।
ਦੱਸ ਦੇਈਏ ਕਿ 68 ਸਾਲਾ ਰਾਜਿੰਦਰ ਅਵਾਂਟ ਜਨਵਰੀ ਮਹੀਨੇ ਵਿੱਚ ਲੰਡਨ ਤੋਂ ਦਿੱਲੀ ਆਇਆ ਸੀ ਅਤੇ ਇੱਥੇ ਪਹਾੜਗੰਜ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਰਹਿ ਰਿਹਾ ਸੀ। ਉਹ ਵਾਪਸ ਲੰਡਨ ਜਾਣਾ ਚਾਹੁੰਦਾ ਸੀ, ਪਰ ਲੌਕਡਾਊਨ ਕਾਰਨ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਰਾਜਿੰਦਰ ਦੇ ਘਰ 'ਚ ਹੇਮਾ ਨਾਂ ਦੀ ਇੱਕ ਨੌਕਰਾਣੀ ਕੰਮ ਕਰਦੀ ਸੀ। 22 ਜੂਨ ਨੂੰ ਰਾਜਿੰਦਰ, ਹੇਮਾ ਨੂੰ ਲੈ ਕੇ ਆਪਣੀ ਕਾਰ ਵਿੱਚ ਸੋਨੀਪਤਾ ਚਲਾ ਗਿਆ ਸੀ। ਪੁਲਿਸ ਮੁਤਾਬਕ ਹੇਮਾ, ਰਾਜਿੰਦਰ ਨੂੰ ਸੋਨੀਪਤ ਦੇ ਗੋਹਾਨਾ ਲੈ ਗਈ, ਜਿੱਥੇ ਉਸ ਨੇ ਆਪਣੇ ਪਤੀ ਨਾਲ ਮਿਲ ਕੇ ਐਨਆਰਆਈ ਰਾਜਿੰਦਰ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨਾਲੇ ਵਿੱਚ ਸੁੱਟ ਦਿੱਤੀ।  ਪੁਲਿਸ ਜਾਂਚ ਵਿੱਚ ਰਾਜਿੰਦਰ ਦਾ ਫੋਨ ਟਰੈਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਦੀ ਆਖਰੀ ਲੋਕੇਸ਼ਨ ਸੋਨੀਪਤ ਦੇ ਖਾਨਪੁਰ ਵਿੱਚ ਸੀ, ਜੋ ਕਿ ਨੌਕਰਾਣੀ ਹੇਮਾ ਦੇ ਘਰ ਦੇ ਨੇੜੇ ਹੀ ਸੀ। ਉੱਥੇ ਰਾਜਿੰਦਰ ਦਾ ਫੋਨ ਵੀ 23 ਜੂਨ ਨੂੰ ਬੰਦ ਹੋ ਗਿਆ ਸੀ। ਨੌਕਰਾਣੀ ਹੇਮਾ ਅਜੇ ਫਰਾਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.