ਟਰੂਡੋ ਦੀ ਰਿਹਾਇਸ਼ ਨੇੜੇ ਗੇਟ ਨਾਲ ਟਕਰਾਇਆ ਟਰੱਕ

ਔਟਾਵਾ, 3 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਗਵਰਨਰ ਜਨਰਲ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਉਸ ਵੇਲੇ ਇੱਕ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ, ਜਦੋਂ ਇੱਕ ਟਰੱਕ ਸਿਕਿਉਰਿਟੀ ਗੇਟ ਨਾਲ ਟਕਰਾਅ ਗਿਆ। ਇਸ 'ਤੇ ਕੈਨੇਡੀਅਨ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਟਰੱਕ ਡਰਾਈਵਰ ਦੀ ਪਛਾਣ ਕੈਨੇਡਾ ਦੀ ਹਥਿਆਰਬੰਦ ਫੌਜ ਦੇ ਇੱਕ ਜਵਾਨ ਵਜੋਂ ਹੋਈ ਹੈ।
ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਸ ਦਾ ਪਰਿਵਾਰ ਅਤੇ ਗਵਰਨਰ ਜਨਰਲ ਜੂਲੀ ਪੇਅਟੇ ਆਪਣੇ ਘਰ ਵਿੱਚ ਮੌਜੂਦ ਨਹੀਂ ਸਨ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਨੇ ਇੱਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕਾਲੇ ਰੰਗ ਦਾ ਇੱਕ ਪਿਕਅਪ ਟਰੱਕ ਸਵੇਰੇ ਲਗਭਗ ਸਾਢੇ 6 ਵਜੇ ਰਾਈਡੋ ਹਾਲ ਦੇ ਗੇਟ ਨਾਲ ਟਕਰਾ ਗਿਆ। ਇਸ ਮਗਰੋਂ ਟਰੱਕ ਡਰਾਈਵਰ ਨੇ ਪੈਦਲ ਭੱਜਣ ਦਾ ਯਤਨ ਕੀਤਾ, ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
 

ਹੋਰ ਖਬਰਾਂ »

ਹਮਦਰਦ ਟੀ.ਵੀ.