ਨਵੀਂ ਦਿੱਲੀ, 4 ਜੁਲਾਈ, ਹ.ਬ. : ਭਾਰਤ ਅਤੇ ਚੀਨ ਦੇ ਵਿਚ ਹੋਈ ਝੜਪ ਦੇ ਬਾਅਦ ਤੋਂ ਗਲਵਾਨ ਘਾਟੀ ਖ਼ਬਰਾਂ ਵਿਚ ਹੈ। ਗਲਵਾਨ ਨੂੰ ਲੈ ਕੇ ਭਾਰਤ-ਚੀਨ ਦੇ ਵਿਚ ਤਣਾਅ ਜਾਰੀ ਹੈ। ਹੁਣ ਭਾਰਤ ਅਤੇ ਚੀਨ ਦੇ ਵਿਚ ਹੋਏ ਇਸ ਗਤੀਰੋਧ ਦੀ ਕਹਾਣੀ ਸਿਨੇਮਾ ਘਰਾਂ ਵਿਚ ਵੀ ਦਿਖਾਈ ਦੇਵੇਗੀ। ਜੀ ਹਾਂ, ਐਕਟਰ-ਪ੍ਰੋਡਿਊਸਰ ਅਜੇ ਦੇਵਗਨ ਗਲਵਾਨ  ਘਾਟੀ ਵਿਚ ਚੀਨੀ ਸੈਨਿਕਾਂ ਵਲੋਂ ਭਾਰਤੀ ਸੈਨਿਕਾਂ 'ਤੇ ਕੀਤੇ ਗਏ ਹਮਲੇ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ।
ਫ਼ਿਲਮ ਮੇਕਰਸ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਫਿਲਮ ਵਿਚ ਉਨ੍ਹਾਂ 20 ਭਾਰਤੀ ਸੈਨਿਕਾਂ ਦੇ ਬਲਿਦਾਨ ਦੀ ਕਹਾਣੀ ਦਿਖਾਈ ਜਾਵੇਗੀ ਜਿਨ੍ਹਾਂ ਨੇ ਚੀਨੀ ਸੈਨਾ ਨਾਲ ਮੁਕਾਬਲਾ ਕੀਤਾ ਸੀ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਅਜੇ ਦੇਵਗਨ ਵੀ ਇਸ ਫ਼ਿਲਮ ਵਿਚ ਦਿਖਾਈ ਦੇਣਗੇ ਜਾਂ ਨਹੀਂ। ਫਿਲਮ ਵਿਚ ਕਾਸਟ ਅਤੇ ਹੋਰ ਲੋਕਾਂ ਨੂੰ ਫਾਈਨਲ ਨਹੀਂ ਕੀਤਾ ਗਿਆ ਹੈ। ਇਸ ਫਿਲਮ ਨੂੰ ਅਜੇ ਦੇਵਗਨ ਫਿਲਮਸ ਅਤੇ ਸਿਲੈਕਟ ਮੀਡੀਆ ਹੋਲਡਿੰਗ ਐਲਐਲਪੀ ਵਲੋਂ ਪ੍ਰੋਡਿਊਸ ਕੀਤਾ ਜਾਵੇਗਾ।
ਫਿਲਮ ਨੂੰ ਕੌਣ ਡਾਇਰੈਕਟਰ ਨਿਰਦੇਸ਼ਤ ਕਰੇਗਾ Îਇਸ ਬਾਰੇ ਵਿਚ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੱਸ ਦੇਈਏ ਕਿ 15 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਸੈਨਾ ਦੇ ਵਿਚ ਹਿੰਸਕ ਝੜਪ ਵੀ ਹੋਈ ਸੀ। ਗਲਵਾਨ ਘਾਟੀ ਵਿਚ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋ ਗਏ ਸੀ।  ਦੱਸਿਆ ਇਹ ਵੀ ਜਾ ਰਿਹਾ ਕਿ ਇਸ ਝੜਪ ਵਿਚ ਚੀਨੀ ਸੈਨਾ ਦੇ ਕਈ ਸੈਨਿਕ ਮਾਰੇ ਗਏ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.