ਖੇਮਕਰਨ , 4 ਜੁਲਾਈ, ਹ.ਬ: ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਤੇ ਬੀਐੱਸਐੱਫ ਦੀ 14 ਬਟਾਲੀਅਨ ਨੇ ਸਾਂਝੇ ਅਭਿਆਨ ਦੌਰਾਨ ਭਾਰਤ-ਪਾਕਿ ਸਰਹੱਦ ਤੋਂ ਪਲਾਸਟਿਕ ਦੀਆਂ ਤਿੰਨ ਬੋਤਲਾਂ 'ਚ ਰੱਖੀ 5 ਕਿੱਲੋ 660 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 25 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਬੀਐੱਸਐੱਫ ਤੇ ਜ਼ਿਲ੍ਹਾ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਭਾਰਤ-ਪਾਕਿ ਸਰਹੱਦ 'ਤੇ ਸੈਕਟਰ ਖੇਮਕਰਨ ਦੇ ਬੀਓਪੀ ਮੀਆਂਵਾਲਾ ਉਤਾੜ ਖੇਤਰ 'ਚ ਸ਼ੁੱਕਰਵਾਰ ਤਲਾਸ਼ੀ ਅਭਿਆਨ ਚਲਾਇਆ ਸੀ ।ਇਸ ਦੌਰਾਨ ਹੈਰੋਇਨ ਦੀ ਖੇਪ ਪਿੱਲਰ ਨੰਬਰ 153/18 ਅਤੇ 160 ਦੇ ਵਿਚਕਾਰੋਂ ਬਰਾਮਦ ਹੋਈ ਹੈ ਇਸ ਸਬੰਧੀ ਖੇਮਕਰਨ ਥਾਣੇ 'ਚ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.