ਝੁਨੀਰ, 4 ਜੁਲਾਈ, ਹ.ਬ. : ਕਸਬਾ ਝੁਨੀਰ ਨੇੜੇ ਪੈਂਦੇ ਪਿੰਡ ਪੇਰੋਂ ਵਿਖੇ ਇਕ ਵਿਆਹੁਤਾ ਕਿਰਨਦੀਪ ਕੌਰ (27) ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ ਹੈ। ਚੌਕੀ ਬਹਿਣੀਵਾਲ ਦੇ ਇੰਚਾਰਜ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਪੁੱਤਰੀ ਅਜੈਬ ਸਿੰਘ ਵਾਸੀ ਗਿਆਨਾ ਜ਼ਿਲ੍ਹਾ ਬਠਿੰਡਾ ਦਾ ਵਿਆਹ ਗੁਰਤਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪੇਰੋਂ ਨਾਲ ਸਾਲ 2019 'ਚ ਹੋਇਆ ਸੀ। ਦੋਵਾਂ 'ਚ ਕੁਝ ਸਮਾਂ ਬਾਅਦ ਹੀ ਝਗੜਾ ਹੋਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਕਿਰਨਦੀਪ ਕੌਰ ਆਪਣੇ ਪਿੰਡ ਗਿਆਨਾ ਜ਼ਿਲ੍ਹਾ ਬਠਿੰਡਾ ਵਿਖੇ ਚਲੀ ਗਈ 21 ਜੂਨ 2020 ਨੂੰ ਪੰਚਾਇਤ ਅਤੇ ਰਿਸ਼ਤੇਦਾਰਾਂ ਨੇ ਲੜਕੀ-ਲੜਕੇ ਵਿਚਕਾਰ ਸਮਝੌਤਾ ਕਰਵਾ ਕੇ ਲੜਕੀ ਦੇ ਸਹੁਰੇ ਪਿੰਡ ਪੇਰੋਂ ਜ਼ਿਲ੍ਹਾ ਮਾਨਸਾ ਵਿਖੇ ਲਿਆਂਦਾ ਗਿਆ, ਜਿਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਲੜਕਾ ਲੜਕੀ ਕੋਈ ਵੀ ਗਲਤ ਕਦਮ ਚੁੱਕਣਗੇ ਤਾਂ ਖੁਦ ਜ਼ਿੰਮੇਵਾਰ ਹੋਣਗੇ, ਜਿਸ ਤੋਂ ਬਾਅਦ 29 ਜੂਨ ਨੂੰ ਕਿਰਨਦੀਪ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਲੜਕੀ ਦੇ ਭਰਾ ਮਨਦੀਪ ਸਿੰਘ ਦੇ ਆਧਾਰ 'ਤੇ ਗੁਰਤਿੰਦਰ ਸਿੰਘ (ਪਤੀ), ਹਰਜਿੰਦਰ ਸਿੰਘ (ਦਿਓਰ), ਰਣਜੀਤ ਕੌਰ (ਸੱਸ) ਤੇ ਲਛਮਣ ਸਿੰਘ (ਸਹੁਰਾ) ਵਾਸੀ ਪੇਰੋਂ ਜ਼ਿਲ੍ਹਾ ਮਾਨਸਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.