ਨਵੀਂ ਦਿੱਲੀ,  5 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਆਗੂ ਜੈਰਾਮ ਰਮੇਸ਼ ਦੀ ਅਗਵਾਈ ਵਾਲੀ ਵਿਗਿਆਨ ਤੇ ਤਕਨਾਲੋਜੀ 'ਤੇ ਸੰਸਦ ਸਥਾਈ ਕਮੇਟੀ ਦੀ 10 ਜੁਲਾਈ ਨੂੰ ਬੈਠਕ ਹੋਣ ਜਾ ਰਹੀ ਹੈ। ਇਸ 'ਚ ਕੋਵਿਡ-19 ਦੀਆਂ ਤਿਆਰੀਆਂ 'ਤੇ ਚਰਚਾ ਹੋਵੇਗੀ। ਮਹਾਮਾਰੀ ਕਾਰਨ ਦੇਸ਼ 'ਚ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਰਾਜ ਸਭਾ ਦੀ ਕਮੇਟੀ ਦੀ ਇਹ ਪਹਿਲੀ ਬੈਠਕ ਹੋਣ ਜਾ ਰਹੀ ਹੈ। ਰਮੇਸ਼ ਨੇ ਟਵੀਟ ਕੀਤਾ 'ਵਿਗਿਆਨ ਤੇ ਤਕਨਾਲੋਜੀ 'ਤੇ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ 10 ਜੁਲਾਈ ਨੂੰ ਹੋਣ ਜਾ ਰਹੀ ਹੈ। ਇਸ 'ਚ ਕੋਵਿਡ-19 ਨਾਲ ਸੰਬੰਧਿਤ ਮੁੱਦਿਆਂ ਤੇ ਮਹਾਮਾਰੀ ਨਾਲ ਨਜਿੱਠਣ ਲਈ ਨਵੇਂ ਕਦਮ ਚੁੱਕੇ ਗਏ ਹਨ। ਇਸ 'ਤੇ ਚਰਚਾ ਹੋਵੇਗੀ'। ਉਨ੍ਹਾਂ ਨੇ ਆਪਣੀ ਈਮੇਲ ਐਡਰੈੱਸ 'ਤੇ ਸੁਝਾਅ ਮੰਗੇ ਹਨ। ਸਰਕਾਰ ਦੇ ਸੀਨੀਅਰ ਵਿਗਿਆਨਕ ਸਲਾਹਕਾਰ ਸਣੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਬੈਠਕ ਲਈ ਬੁਲਾਇਆ ਹੈ। ਸ਼ੁੱਕਰਵਾਰ ਨੂੰ ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਸਦਨ ਦੀਆਂ ਕਮੇਟੀਆਂ ਆਪਣੀਆਂ ਬੈਠਕਾਂ ਸ਼ੁਰੂ ਕਰ ਸਕਦੀਆਂ ਹਨ। ਕੋਰੋਨਾ ਵਾਇਰਸ ਦੇ ਫੈਲਣ 'ਤੇ ਰੋਕ ਲਾਉਣ ਲਈ ਛੇ ਫੁੱਟ ਦੀ ਦੂਰੀ ਬਣਾਈ ਰੱਖਣ ਵਰਗੇ ਦਿਸ਼ਾ ਨਿਰਦੇਸ਼ ਦਾ ਪਾਲਣ ਕੀਤਾ ਜਾਵੇ। ਕਮੇਟੀ ਦੇ ਸਾਹਮਣੇ ਮੌਜੂਦ ਰਹਿਣ ਲਈ ਮੰਤਰਾਲਾ ਵਿਭਾਗ ਅਧਿਕਾਰੀਆਂ ਦੀ ਜ਼ਿਆਦਾ ਗਿਣਤੀ ਪੰਜ ਤਕ ਸੀਮਤ ਰੱਖੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.