ਨਹੀਂ ਹੋ ਸਕੇਗੀ ਛੇੜਛਾੜ, ਮੋਬਾਇਲ ਰਾਹੀਂ ਹੋਣਗੇ ਰੀਚਾਰਜ

ਪੰਚਕੂਲਾ, 5 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਵਿੱਚ 2024 ਤੱਕ 30 ਲੱਖ ਸਮਾਰਟ ਮੀਟਰ ਲਾਏ ਜਾਣਗੇ। ਇਹ ਜਾਣਕਾਰੀ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਦਿੱਤੀ। ਉਨ•ਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਲਗਭਗ 1600 ਕਰੋੜ ਰੁਪਏ ਦੀ ਲਾਗਤ ਨਾਲ 10 ਲੱਖ ਸਮਾਰਟ ਮੀਟਰ ਲਾਉਣ ਦਾ ਕਾਰਜ ਜਾਰੀ ਹੈ। ਦੂਜੇ ਪੜਾਅ ਵਿੱਚ 20 ਲੱਖ ਸਮਾਰਟ ਮੀਟਰ ਲਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। 1600 ਕਰੋੜ ਰੁਪਏ ਦੀ ਇਸ ਰਾਸ਼ੀ ਵਿੱਚੋਂ ਕੇਂਦਰ ਵੱਲੋਂ 780 ਕਰੋੜ ਦੀ ਮਦਦ ਦਿੱਤੀ ਜਾਵੇਗੀ, ਜਦਕਿ 820 ਕਰੋੜ ਸੂਬਾ ਸਰਕਾਰ ਖਰਚ ਕਰੇਗੀ।
ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨਾਲ ਵੀਡੀਓ ਕਾਨਫਰੰਸ ਵਿੱਚ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਇਹ ਮੁੱਦਾ ਚੁੱਕਿਆ ਸੀ। ਇਸ ਬੈਠਕ ਵਿੱਚ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਬਿਨਾ ਬਾਕੀ ਸੂਬਿਆਂ ਦੇ ਬਿਜਲੀ ਮੰਤਰੀ ਮੌਜੂਦ ਸਨ। ਇਸ ਦੌਰਾਨ ਕੇਂਦਰੀ ਬਿਜਲੀ ਮੰਤਰੀ ਨੇ ਲਾਈਨ ਲੌਸ ਨੂੰ 30.2 ਫੀਸਦੀ ਤੋਂ ਘਟਾ ਕੇ 17.4 ਫੀਸਦੀ ਤੱਕ ਲਿਆਉਣ ਲਈ ਹਰਿਆਣਾ ਦੀ ਸ਼ਲਾਘਾ ਕੀਤੀ। ਬੈਠਕ ਦੌਰਾਨ ਰਣਜੀਤ ਸਿੰਘ ਨੇ ਕੇਂਦਰੀ ਬਿਜਲੀ ਮੰਤਰੀ ਦੇ ਸਾਹਮਣੇ ਹਰਿਆਣਾ ਦੇ ਕਿਸਾਨਾਂ ਦੇ ਟਿਊਬਵੈੱਲ ਕਨੈਕਸ਼ਨ ਦਾ ਮੁੱਦਾ ਵੀ ਚੁੱਕਿਆ। ਉਨ•ਾਂ ਕਿਹਾ ਕਿ ਲੌਕਡਾਊਨ ਕਾਰਨ ਜਿੱਥੇ ਹਰ ਖੇਤਰ ਵਿੱਚ ਮੰਦੀ ਛਾਈ ਰਹੀ, ਉੱਥੇ ਇਸ ਸਮੇਂ ਦੌਰਾਨ ਵੀ ਕਿਸਾਨਾਂ ਨੇ ਖੇਤੀਬਾੜੀ ਪੈਦਾਵਾਰ ਨੂੰ ਲਗਭਗ 5 ਫੀਸਦੀ ਤੱਕ ਵਧਾਇਆ ਹੈ। ਅਜਿਹੇ ਵਿੱਚ ਕਿਸਾਨਾਂ ਦੀ ਹੌਸਲਾ-ਅਫ਼ਜ਼ਾਈ ਕਰਨੀ ਬਣਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.