ਹਵਾਈ ਮੁਸਾਫ਼ਰਾਂ 'ਤੇ ਵੀ ਲਾਗੂ ਹੋਇਆ ਐਂਟਰੀ/ਐਗਜ਼ਿਟ ਪ੍ਰੋਗਰਾਮ

ਟੋਰਾਂਟੋ,  5 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਨੇ ਐਂਟਰੀ/ਐਗਜ਼ਿਟ ਪ੍ਰੋਗਰਾਮ ਦਾ ਘੇਰਾ ਵਧਾਉਂਦਿਆਂ ਇਸ ਨੂੰ ਹਵਾਈ ਮੁਸਾਫ਼ਰਾਂ 'ਤੇ ਵੀ ਲਾਗੂ ਕਰ ਦਿਤਾ ਹੈ। ਹੁਣ ਮਲਟੀਪਲ ਵੀਜ਼ਾ ਵਾਲੇ ਕੈਨੇਡਾ ਵਿਚ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਸਮਾਂ ਬਤੀਤ ਨਹੀਂ ਕਰ ਸਕਣਗੇ ਅਤੇ ਝੂਠ ਬੋਲਣ ਵਾਲਿਆਂ ਵਿਰੁੱਧ ਅਪਰਾਧਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
25 ਜੂਨ ਤੋਂ ਲਾਗੂ ਨਵੇਂ ਨਿਯਮਾਂ ਤਹਿਤ ਕਮਰਸ਼ੀਅਲ ਏਅਰਲਾਈਨਜ਼ ਵਾਸਤੇ ਲਾਜ਼ਮੀ ਹੈ ਕਿ ਉਹ ਆਪਣੇ ਮੁਸਾਫ਼ਰਾਂ ਦੀ ਮੁਕੰਮਲ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮੁਹੱਈਆ ਕਰਵਾਉਣ। ਇਸ ਤੋਂ ਪਹਿਲਾਂ ਸਿਰਫ਼ ਜ਼ਮੀਨੀ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲਿਆਂ ਦੀ ਬਾਇਓਗ੍ਰਾਫ਼ਿਕ ਜਾਣਕਾਰੀ ਸੀ.ਬੀ.ਐਸ.ਏ. ਦੁਆਰਾ ਇਕੱਤਰ ਕੀਤੀ ਜਾ ਰਹੀ ਸੀ। ਤਾਜ਼ਾ ਘਟਨਾਕ੍ਰਮ ਤਹਿਤ ਹਵਾਈ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਜਾਂ ਬਾਹਰ ਜਾਣ ਵਾਲਿਆਂ ਬਾਰੇ ਬੁਨਿਆਦੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.