ਕਾਨਪੁਰ, 5 ਜੁਲਾਈ (ਹਮਦਰਦ ਨਿਊਜ਼ ਸਰਵਿਸ) : 2 ਜੁਲਾਈ ਦੀ ਰਾਤ ਯੂਪੀ ਦੇ ਚੌਬੇਪੁਰ ਥਾਦਾ ਖੇਤਰ ਦੇ ਪਿੰਡ ਬਿਕਰੂ ਵਿੱਚ 8 ਪੁਲਿਸ ਕਰਮੀਆਂ ਦੇ ਕਤਲ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉੱਥੇ ਹੀ ਇਸ ਕਤਲਕਾਂਡ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਲਗਭਗ 56 ਘੰਟੇ ਬੀਤਣ ਮਗਰੋਂ ਵੀ ਪੁਲਿਸ ਦੀ ਪਕੜ 'ਚੋਂ ਬਾਹਰ ਹੈ। ਹਾਲਾਂਕਿ ਪੁਲਿਸ ਅਤੇ ਐਸਟੀਐਫ ਦੀਆਂ ਟੀਮਾਂ ਖ਼ਤਰਨਾਕ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਦੇਸ਼ ਛੱਡ ਕੇ ਭੱਜ ਸਕਦਾ ਹੈ, ਇਸ ਲਈ ਨੇਪਾਲ ਸਰਹੱਦ ਤੱਕ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਕਾਸ ਦੇ ਉਪਰ ਇਨਾਮੀ ਰਾਸ਼ੀ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ। ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਹੋਰ 18 ਦੋਸ਼ੀਆਂ 'ਤੇ 25-25 ਹਜ਼ਾਰ ਦਾ ਇਨਾਮ ਵੀ ਰੱਖਿਆ ਹੈ।
ਖਤਰਨਾਕ ਅਪਰਾਧੀ ਵਿਕਾਸ ਦੁਬੇ ਅਤੇ ਉਸ ਦੇ ਗਿਰੋਹ ਦੇ ਲੋਕਾਂ ਨੂੰ ਫੜਨ ਲਈ ਡੀਜੀਪੀ ਨੇ 75 ਜ਼ਿਲਿ•ਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਡੀਜੀਪੀ ਨੇ ਏਡੀਜੀ ਕ੍ਰਾਈਮ ਦੇ ਐਸ ਪ੍ਰਤਾਪ ਕੁਮਾਰ ਨੂੰ ਵਿਕਾਸ ਦੁਬੇ ਨਾਲ ਜੁੜੇ ਮੁਕੱਦਮੇ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਚੱਲ ਰਹੇ ਅਪ੍ਰੇਸ਼ਨ ਦੀ ਮਾਨਿਟਰਿੰਗੀ ਦੀ ਜ਼ਿੰਮੇਦਾਰੀ ਸੌਂਪੀ ਹੈ। ਇਸ ਤੋਂ ਬਿਨਾਂ ਏਡੀਜੀ ਅਤੇ ਐਲਓ ਪ੍ਰਸ਼ਾਂਤ ਕੁਮਾਰ, ਆਈਜੀ ਐਸਟੀਐਫ ਅਮਿਤਾਭ ਯਸ਼ ਵੀ ਅਪ੍ਰੇਸ਼ਨ ਨਾਲ ਜੁੜੇ ਹੋਏ ਹਨ। ਬਹਿਰਾਈਚ, ਲਖੀਮਪੁਰ ਖੀਰੀ, ਸਿਧਾਰਥਨਗਰ, ਮਹਿਰਾਜਗੰਜ, ਬੁਲੰਦਸ਼ਹਿਰ, ਨੋਇਡਾ, ਪੀਲੀਭੀਤ, ਸ਼ਾਵਸਤੀ ਅਤੇ ਬਲਰਾਮਪੁਰ ਦੇ ਕਪਤਾਨਾਂ ਨਾਲ ਵੀ ਸੰਪਰਕ ਰੱਖਣ ਲਈ ਕਿਹਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.