ਕਿਮ ਕਰਦਾਸ਼ੀਆਂ ਦਾ ਪਤੀ ਐ ਕਾਨੇ ਵੈਸਟ

ਵਾਸ਼ਿੰਗਟਨ, 5 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਅਮਰੀਕੀ ਮਾਡਲ ਤੇ ਅਦਾਕਾਰਾ ਕਿਮ ਕਰਦਾਸ਼ੀਆਂ ਦਾ ਪਤੀ ਅਤੇ ਅਮਰੀਕੀ ਰੈਪਰ ਕਾਨੇ ਵੈਸਟ ਅਮਰੀਕਾ ਦੇ ਰਾਸ਼ਟਰਪੀ ਦੀ ਚੋਣ ਲੜਨ ਜਾ ਰਿਹਾ ਹੈ। ਅਮਰੀਕੀ ਰੈਪਰ ਦੇ ਇਸ ਐਲਾਨ ਨਾਲ ਰਾਸ਼ਟਰਪਤੀ ਚੋਣਾ ਦੇ ਬੇਹੱਦ ਦਿਲਚਸਪ ਹੋਣ ਦੇ ਆਸਾਰ ਵਧ ਗਏ ਹਨ। ਜੇਕਰ ਕਾਨੇ ਵੈਸਟ ਰਾਸ਼ਟਰਪਤੀ ਚੋਣਾਂ ਲੜਦਾ ਹੈ ਤਾਂ ਉਸ ਦਾ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨਾਲ ਹੋਵੇਗਾ।
ਹੁਣ ਤੱਕ ਡੋਨਾਲਡ ਟਰੰਪ ਦੇ ਕੱਟੜ ਸਮਰਥਕ ਰਹੇ ਕਾਨੇ ਵੈਸਟ ਨੇ ਟਵੀਟ ਕਰਦਿਆਂ ਲਿਖਿਆ ਕਿ ਪ੍ਰਮਾਤਮਾ 'ਤੇ ਭਰੋਸਾ ਰੱਖਦੇ ਹੋਏ ਉਹ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜਨ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਾਨੇ ਵੈਸਟ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਕਿੰਨਾ ਕੁ ਗੰਭੀਰ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ ਆਉਣ ਵਾਲੀ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਚੋਣਾਂ ਵਿੱਚ ਹਿੱਸਾ ਲੈਣ ਲਈ ਰੈਪਰ ਨੇ ਕੋਈ ਅਧਿਕਾਰਕ ਪੇਪਰ ਦਾਖ਼ਲ ਕੀਤਾ ਹੈ ਜਾਂ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.