ਲਖਨਊ, 6 ਜੁਲਾਈ, ਹ.ਬ. : ਦੇਸ਼-ਦੁਨੀਆ ਵਿਚ ਕੋਰੋਨਾ ਤੋਂ ਇਨਫੈਕਟਿਡ ਲੋਕਾਂ ਦੀਆਂ ਲਾਸ਼ਾਂ ਨਾਲ ਕੀਤਾ ਜਾਣ ਵਾਲਾ ਅਣਮਨੁੱਖੀ ਵਤੀਰਾ ਬੇਹੱਦ ਦੁਖਦ ਹੈ। ਲਾਸ਼ਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਣਾ ਤਾਂ ਦੂਰ ਦੇਖਣ ਦੀ ਵੀ ਆਗਿਆ ਨਹੀਂ। ਕਈ ਪਰਿਵਾਰ ਇਨਫੈਕਸ਼ਨ ਦੇ ਡਰ ਕਾਰਨ ਆਪਣਿਆਂ ਦੀਆਂ ਲਾਸ਼ਾਂ ਨੂੰ ਆਖਰੀ ਵਾਰੀ ਦੇਖ ਤਕ ਨਹੀਂ ਸਕੇ। ਵੱਡਾ ਸਵਾਲ ਇਹ ਹੈ ਕਿ ਕੀ ਲਾਸ਼ ਤੋਂ ਇਨਫੈਕਸ਼ਨ ਹੋ ਸਕਦਾ ਹੈ? ਦਰਅਸਲ ਇਸ ਸਬੰਧੀ ਕੋਈ ਗਾਈਡਲਾਈਨ ਹੀ ਨਹੀਂ ਜਾਰੀ ਕੀਤੀ ਗਈ ਹੈ, ਜਿਸ ਕਾਰਨ ਭਾਰਤ ਹੀ ਨਹੀਂ ਪੂਰੀ ਦੁਨੀਆ ਵਿਚ ਕੋਰੋਨਾ ਇਨਫੈਕਟਿਡਾਂਂ ਦੀਆਂ ਲਾਸ਼ਾਂ ਦੀ ਬੇਕਦਰੀ ਹੋ ਰਹੀ ਹੈ। ਇੰਡੀਆ ਕੌਂਸਲ ਆਫ ਮੈਡੀਕਲ ਰਿਸਰਚ ਦੇ ਇੰਸਟੀਚਿਊਟ ਆਫ ਟ੍ਰੇਡੀਸ਼ਨਲ ਮੈਡੀਸਨ ਦੇ ਡਾਇਰੈਕਟਰ ਤੇ ਦੇਸ਼ ਦੇ ਮੰਨੇ-ਪ੍ਰਮੰਨੇ ਵਾਇਰੋਲਾਜਿਸਟ ਡਾ. ਦੇਵ ਪ੍ਰਸਾਦ ਚੱਟੋਪਾਧਿਆਏ ਅਨੁਸਾਰ, ਲਾਸ਼ ਤੋਂ ਇਨਫੈਕਸ਼ਨ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਮੌਤ ਤੋਂ ਬਾਅਦ ਛੇ ਘੰਟੇ ਵਿਚ ਸਰੀਰ ਦੇ ਸੈੱਲ ਮਰ ਜਾਂਦੇ ਹਨ। ਉਥੇ ਕੋਰੋਨਾ ਦਾ ਇਨਫੈਕਸ਼ਨ ਛਿੱਕਣ ਜਾਂ ਖੰਘਣ 'ਤੇ ਵਾਇਰਸ ਦੇ ਟਰਾਂਸਮਿਟ ਹੋਣ ਨਾਲ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਲਾਸ਼ ਤੋਂ ਇਨਫੈਕਸ਼ਨ ਦੀ ਕੋਈ ਗੁੰਜਾਇਸ਼ ਨਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.