ਅੰਮ੍ਰਿਤਸਰ, 6 ਜੁਲਾਈ, ਹ.ਬ. : ਕੰਬੋ ਥਾਣੇ ਅਧੀਨ ਪੈਂਦੇ ਜੇਠੂਵਾਲ ਪਿੰਡ ਦੇ ਕੁਸ਼ਤੀ ਖਿਡਾਰੀ ਹੀਰਾ ਸਿੰਘ ਦੀ ਮੌਤ ਦਾ ਰਾਜ਼ ਖੁਲ੍ਹ ਗਿਆ ਹੈ। ਹੀਰਾ ਸਿੰਘ ਦੀ ਮੌਤ ਸੁਭਾਵਿਕ ਨਹੀਂ ਸੀ, ਬਲਕਿ ਉਸ ਦੀ ਪਤਨੀ ਨੇ ਅਪਣੇ ਆਸ਼ਕ ਦੇ ਨਾਲ ਮਿਲ ਕੇ ਉਸ ਦੀ ਹੱਤਿਆ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮਹਿਲਾ ਨੇ 23 ਮਈ ਨੂੰ ਲਾਸ਼ ਦਾ ਸਸਕਾਰ ਵੀ ਕਰ ਦਿੱਤਾ। ਪੁਲਿਸ ਨੇ ਹੁਣ ਮਹਿਲਾ ਅਤੇ ਉਸ ਦੇ ਆਸ਼ਕ 'ਤੇ ਹੱਤਿਆ ਅਤੇ ਲਾਸ਼ ਖੁਰਦ ਬੁਰਦ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਥਾਣਾ ਇੰਚਾਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜੇਠੂਵਾਲ ਪਿੰਡ ਨਿਵਾਸੀ ਸੁਖਵੰਤ ਸਿੰਘ ਦੇ ਬਿਆਨ 'ਤੇ ਕੰਬੋ ਪੁਲਿਸ ਨੇ ਉਸ ਦੀ ਨੂੰਹ ਅਤੇ ਆਸ਼ਕ ਚਰਨਜੀਤ ਸਿੰਘ ਨੂੰ ਨਾਮਜ਼ਦ ਕਰ ਲਿਆ। ਸੁਖਵੰਤ ਸਿੰਘ ਨੇ ਪੁਲਿਸ ਨੂੰ ਦੰਸਿਆ ਕਿ ਉਨ੍ਹਾਂ ਦਾ ਬੇਟਾ ਹੀਰਾ ਸਿੰਘ ਪਿੰਡ ਦੇ ਕੁਸ਼ਤੀ ਦਾ ਵਧੀਆ ਖਿਡਾਰੀ ਸੀ। 12 ਸਾਲ ਪਹਿਲਾਂ ਬੇਟੇ ਦਾ ਵਿਆਹ ਗੁਰਦਾਸਪੁਰ ਦੇ ਗੜੀਆ ਪਿੰਡ ਨਿਵਾਸੀ ਅਮਨਦੀਪ ਕੌਰ ਨਾਲ ਹੋਇਆ ਸੀ। ਇਸ ਦੌਰਾਨ ਪਿੰਡ ਦਾ ਹੀ ਚਰਨਜੀਤ ਸਿੰਘ ਦੁਬਈ ਤੋਂ ਪਰਤ ਆਇਆ। ਹੀਰਾ ਸਿੰਘ ਦੀ 10 ਸਾਲ ਦੀ ਧੀ ਅਤੇ ਅੱਠ ਸਾਲ ਦਾ ਬੇਟਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.