ਮੋਹਾਲੀ ਵਿਚ ਵੀ ਵਿਗਿਆਰਥੀ ਨੇ 3 ਲੱਖ ਉਡਾਏ
ਚੰਡੀਗੜ੍ਹ, 6 ਜੁਲਾਈ, ਹ.ਬ. : ਪਬਜੀ ਗੇਮ ਦੇ ਚੱਕਰ ਵਿਚ ਪਿਤਾ ਦੇ ਬੈਂਕ ਖਾਤੇ ਵਿਚੋਂ 16 ਲੱਖ ਉਡਾਉਣ ਵਾਲੇ ਬੇਟੇ ਨੂੰ ਪਿਤਾ  ਨੇ ਅਨੋਖੀ ਸਜ਼ਾ ਦਿੱਤੀ ਹੈ। ਪੈਸੇ ਦੀ ਅਹਿਮੀਅਤ ਅਤੇ ਸਬਕ ਸਿਖਾਉਣ ਦੇ ਲਈ ਪਿਤਾ ਨੇ ਉਸ ਨੂੰ ਸਕੂਟਰ ਰਿਪੇਅਰਿੰਗ ਦੀ ਦੁਕਾਨ 'ਤੇ ਬਿਠਾ ਦਿੱਤਾ। ਉਹ ਕਹਿੰਦੇ ਹਨ ਕਿ ਹੁਣ ਇਸ ਨੂੰ ਫ਼ੋਨ ਨਹੀਂ ਦਿੱਤਾ ਜਾਵੇਗਾ। ਉਹ ਖਾਲੀ ਨਾ ਬੈਠੇ ਇਸ ਲਈ ਉਸ ਨੂੰ ਸਕੂਟਰ ਰਿਪੇਅਰ ਦੀ ਦੁਕਾਨ  'ਤੇ ਬਿਠਾ ਦਿੱਤਾ ਹੈ। ਉਨ੍ਹਾਂ ਦੀ ਮੁਸ਼ਕਲ ਨਾਲ ਕਮਾਈ ਪਾਈ ਪਾਈ ਨੂੰ ਉਨ੍ਹਾਂ ਦੇ ਬੇਟੇ ਨੇ ਮਜ਼ਾਕ ਮਜ਼ਾਕ ਵਿਚ ਉਡਾ ਦਿੱਤਾ ਅਤੇ ਪੂਰਾ ਖਾਤਾ ਖਾਲੀ ਕਰ ਦਿੱਤਾ। ਹੁਣ ਉਨ੍ਹਾਂ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ। ਦੂਜੇ ਪਾਸੇ ਮੋਹਾਲੀ ਵਿਚ ਪਬਜੀ ਤੋਂ ਪੈਸੇ ਉਡਾਉਣ ਦਾ ਇੱਕ ਹੋਰ ਮਾਮਲਾ ਆਇਆ ਹੈ। ਸੈਕਟਰ 68 ਨਿਵਾਸੀ 10ਵੀਂ ਦੇ ਵਿਦਿਆਰਥੀ ਨੇ ਪਬਜੀ ਖੇਡਦੇ ਹੋਏ ਦਾਦਾ ਦੇ ਬੈਂਕ ਖਾਤੇ ਵਿਚੋਂ  ਸਾਢੇ 3 ਲੱਖ ਉਡਾ ਦਿੱਤੇ।  ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦ ਤੋਂ ਆਨਲਾਈਨ ਸਟਡੀ ਸ਼ੁਰੂ ਹੋਈ ਹੈ, ਬੇਟਾ ਫੋਨ 'ਤੇ ਲੱਗਾ ਰਹਿੰਦਾ ਸੀ। ਪਤਾ ਨਹੀਂ ਕਦੋਂ ਪਬਜੀ ਖੇਡਣ ਲੱਗਾ। ਪਿਤਾ ਜੀ ਬੈਂਕ ਗਏ ਤਾਂ ਪੂਰੇ ਮਾਮਲੇ ਦਾ ਪਤਾ ਚਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.