ਨਵੀਂ ਦਿੱਲੀ, 6 ਜੁਲਾਈ, ਹ.ਬ. : ਪੂਰਵੀ ਲੱਦਾਖ ਖੇਤਰ ਵਿਚ ਚੀਨੀ ਘੁਸਪੈਠ ਨੂੰ ਲੈ ਕੇ ਵੀ ਭਾਰਤ ਅਤੇ ਅਮਰੀਕਾ ਦੇ ਵਿਚ ਲਗਾਤਾਰ ਸੰਪਰਕ ਬਣਿਆ ਹੋਇਆ ਹੈ। 15 ਜੂਨ, 2020 ਨੂੰ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਹੋਈ ਝੜਪਾਂ ਤੋਂ ਬਾਅਦ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਵਿਚਾਲੇ ਗੁਪਤ ਵਾਰਤਾ ਦੀ ਸੂਚਨਾ ਵੀ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਕਿ ਇਸ ਸੂਚਨਾ ਨੂੰ ਇਸ ਲਈ ਲੁਕਾਇਆ ਗਿਆ ਤਾਕਿ ਦੁਨੀਆ ਨੂੰ ਇਹ ਸੰਦੇਸ਼ ਨਾ ਜਾਵੇ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਕੋਈ ਲਾਮਬੰਦੀ ਹੋ ਰਹੀ ਹੈ। ਅਧਿਕਾਰਕ ਤੌਰ 'ਤੇ ਭਾਰਤ ਅਤੇ ਅਮਰੀਕਾ ਵਿਚਾਲੇ ਚੁੱਪੀ ਹੈ, ਲੇਕਿਨ ਇਹ ਗੱਲ ਸਾਫ ਹੋ ਰਹੀ ਕਿ ਚੀਨੀ ਕਬਜ਼ੇ ਨੂੰ ਲੈ ਕੇ ਦੋਵੇਂ ਇੱਕ ਦੂਜੇ ਦੇ ਸੰਪਰਕ ਵਿਚ ਹਨ।
ਪੂਰਵੀ ਲੱਦਾਖ ਵਿਚ ਚੀਨ ਦੇ ਕਬਜ਼ੇ 'ਤੇ ਸਭ ਤੋਂ ਤਿੱਖੀ ਪ੍ਰਤੀਕ੍ਰਿਆ ਜਤਾਉਣ ਵਾਲਿਆਂ ਵਿਚ ਅਮਰੀਕੀ ਵਿਦੇਸ਼ ਮੰਤਰੀ ਪੋਂਪੀਆ ਹੀ ਹਨ। ਰਾਸ਼ਟਰਪਤੀ ਟਰੰਪ ਵੀ ਭਾਰਤ ਨੂੰ ਮਿਲਾ ਕੇ ਇੱਕ ਨਵਾਂ ਸਮੂਹ-2 ਬਣਾਉਣ ਦਾ ਪ੍ਰਸਤਾਵ ਕਰ ਚੁੱਕੇ ਹਨ ਅਤੇ ਇਸ ਵਿਚ ਸ਼ਾਮਲ ਹੋਣ ਦੇ ਲਈ ਉਨ੍ਹਾਂ ਨੇ ਮੋਦੀ ਨੂੰ ਸੱਦਾ ਵੀ ਦਿੱਤਾ ਹੈ। ਮੋਦੀ ਨੇ ਵੀ ਇਸ ਦਾ ਉਤਸ਼ਾਹ ਨਾਲ ਸੁਆਗਤ ਕੀਤਾ ਹੈ।
ਦੂਜੇ ਪਾਸੇ ਅਮਰੀਕਾ ਅਤੇ ਭਾਰਤ ਦੇ ਵਿਚਾਲੇ ਵਧਦੀ ਦੋਸਤੀ ਦਾ ਫੇਰ ਇਜ਼ਾਹਰ ਹੋਇਆ ਹੈ ਅਤੇ ਇਹ ਇਜ਼ਹਾਰ ਕਿਸੇ ਹੋਰ ਨੇ ਨਹੀਂ ਖੁਦ ਅਮਰੀਕੀ ਰਾਸ਼ਟਪਰਤੀ ਟਰੰਪ ਨੇ ਕੀਤਾ ਹੈ। ਇੱਕ ਦਿਨ ਪਹਿਲਾਂ ਮੋਦੀ ਨੇ ਅਮਰੀਕਾ ਦੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਅਮਰੀਕਾ ਵਾਸੀਆਂ ਅਤੇ ਟਰੰਪ ਨੂੰ ਵਧਾਈ ਦਿੱਤੀ ਸੀ। ਇਸ ਦੇ ਜਵਾਬ ਵਿਚ ਟਰੰਪ ਨੇ ਸੋਸ਼ਲ ਸਾਈਟ ਟਵਿਟਰ 'ਤੇ ਲਿਖਿਆ, ਆਪ ਦਾ ਬਹੁਤ ਬਹੁਤ ਧੰਨਵਾਦ ਮੇਰੇ ਦੋਸਤ, ਅਮਰੀਕਾ ਭਾਰਤ ਨਾਲ ਪਿਆਰ ਕਰਦਾ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਸਿਰਫ ਮੋਦੀ ਦੇ ਸ਼ੁਭਕਾਮਨਾਵਾਂ ਵਾਲੇ ਟਵੀਟ ਦਾ ਹੀ ਜਵਾਬ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.