ਕਾਨਪੁਰ, 6 ਜੁਲਾਈ, ਹ.ਬ. : ਕਾਨਪੁਰ ਪੁਲਿਸ ਦੇ ਨਾਲ ਮੁਠਭੇੜ ਵਿਚ ਗ੍ਰਿਫਤਾਰ ਵਿਕਾਸ ਦੁਬੇ ਦਾ ਗੁਰਗਾ ਦਯਾਸ਼ੰਕਰ ਅਗਨੀਹੋਤਰੀ ਨੇ ਪੁਲਿਸ ਦੇ  ਕੋਲ ਪੁਛਗਿੱਛ ਵਿਚ ਵੱਡਾ ਖੁਲਾਸਾ ਕੀਤਾ ਹੈ। ਦਯਾਸ਼ੰਕਰ ਨੇ ਪੁਲਿਸ ਨੂੰ ਦੱਸਿਆ ਕਿ ਮੁਠਭੇੜ ਤੋਂ ਪਹਿਲਾਂ ਵਿਕਾਸ ਦੁਬੇ ਨੂੰ ਇੱਕ ਫੋਨ ਆਇਆ ਸੀ। ਉਸ ਨੇ ਕਿਹਾ ਕਿ ਮੁਠਭੇੜ ਦੌਰਾਨ ਵਿਕਾਸ ਦੁਬੇ ਖੁਦ ਬੰਦੂਕ ਲੈ ਕੇ ਪੁਲਿਸ 'ਤੇ ਫਾਇਰਿੰਗ ਕਰ ਰਿਹਾ ਸੀ, ਇਹ ਬੰਦੂਕ ਦਯਾਸ਼ੰਕਰ ਦੇ ਨਾਂ 'ਤੇ ਸੀ।
ਦਯਾਸ਼ੰਕਰ ਨੇ ਦੱਸਿਆ ਕਿ ਵਿਕਾਸ ਦੁਬੇ ਨੇ 25 ਤੋਂ 30 ਲੋਕਾਂ ਨੂੰ ਬੁਲਾਇਆ ਸੀ। ਜਿਨ੍ਹਾਂ ਦੇ ਕੋਲ ਨਜਾਇਜ਼ ਅਸਲਾ ਸੀ। ਦਯਾਸ਼ੰਕਰ ਨੇ ਕਿਹਾ ਕਿ ਪੁਲਿਸ ਛਾਪੇਮਾਰੀ ਤੋਂ ਪਹਿਲਾਂ ਵਿਕਾਸ ਦੇ ਕੋਲ ਫੋਨ ਆਇਆ ਸੀ ਜੋ ਕਿ ਥਾਣੇ ਤੋਂ ਵੀ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਵਿਕਾਸ ਦੁਬੇ ਦੇ ਗੁਰਗਿਆਂ ਦੀ ਬੈਠਕ ਪਿੰਡ ਦੇ ਕੋਲ ਹੀ ਬਾਗ ਵਿਚ ਹੁੰਦੀ ਸੀ, ਵਿਕਾਸ ਦੁਬੇ ਅਪਣੇ ਸਾਥੀਆਂ ਨੂੰ ਫੋਨ ਕਰਕੇ ਬੁਲਾਉਂਦਾ ਸੀ। ਫੋਨ ਤੋਂ ਬਾਅਦ ਵਿਕਾਸ ਦੁਬੇ ਨੇ 25-30 ਲੋਕਾਂ ਨੂੰ ਬੁਲਾਇਆ। ਵਿਕਾਸ ਨੇ ਖੁਦ ਪੁਲਸ ਵਾਲਿਆਂ 'ਤੇ ਗੋਲੀਬਾਰੀ ਕੀਤੀ।  ਦੱਸ ਦੇਈਏ ਕਿ ਦਯਾਸ਼ੰਕਰ ਵਿਕਾਸ ਦੁਬੇ ਦੇ ਉਨ੍ਹਾਂ 18 ਗੁਰਗਿਆਂ ਵਿਚ ਸ਼ਾਮਲ ਹਨ ਜਿਨ੍ਹਾਂ 'ਤੇ ਯੂਪੀ ਪੁਲਿਸ ਨੇ 25-25 ਦਾ ਇਨਾਮ ਰੱÎਖਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.