ਚੀਨ ਪਾਕਿਸਤਾਨ ਨੂੰ ਦੇਵੇਗਾ ਚਾਰ ਹਥਿਆਰਬੰਦ ਡਰੋਨ

ਵਾਸ਼ਿੰਗਟਨ, 6 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਨੇ ਅਮਰੀਕਾ ਕੋਲੋਂ ਆਧੁਨਿਕ ਮਿਜ਼ਾਇਲ ਅਤੇ ਲੇਜ਼ਰ ਗਾਈਡੇਡ ਬੰਬ ਖਰੀਦਣ ਦੀ ਤਿਆਰੀ ਕੀਤੀ ਹੈ। ਇਸ ਦੇ ਤਹਿਤ ਅਮਰੀਕਾ ਨੇ ਭਾਰਤ ਨੂੰ ਚਾਰ ਬਿਲੀਅਨ ਡਾਲਰ 'ਚ 30 ਸੀ ਗਾਰਡੀਅਨ (ਅਨਆਰਮਡ ਨੇਵਲ ਵਰਜ਼ਨ ਜਾਂ ਯੂਏਵੀ, ਜਨਰਲ ਅਟੋਮਿਕਸ ਵੱਲੋਂ ਬਣਾਇਆ ਗਿਆ ਪ੍ਰੀਡੇਟਰ-ਬੀ) ਦੇਣ ਦੀ ਪੇਸ਼ਕਸ਼ ਕੀਤੀ ਹੈ। ਦੂਜੇ ਪਾਸੇ ਚੀਨ ਪਾਕਿਸਤਾਨ ਨੂੰ ਚਾਰ ਹਥਿਆਰਬੰਦ ਡਰੋਨ ਦੀ ਸਪਲਾਈ ਕਰਨ ਦੀ ਪ੍ਰਕਿਰਿਆ ਵਿੱਚ ਹੈ। ਉਹ ਅਜਿਹਾ ਗਵਾਦਰ ਬੰਦਰਗਾਹ 'ਤੇ ਸਥਿਤ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਅਤੇ ਪੀਪੁਲਸ ਲਿਬਰੇਸ਼ਨ ਆਰਮੀ (ਪੀਐਲਏ) ਦੇ ਸਮੁੰਦਰੀ ਫ਼ੌਜ ਦੇ ਬੇੜੇ ਦੀ ਸੁਰੱਖਿਆ ਕਰਨ ਲਈ ਕਰ ਰਿਹਾ ਹੈ।
ਗਵਾਦਰ, ਬਲੂਚਿਸਤਾਨ ਦਾ ਆਧੁਨਿਕ ਪ੍ਰਤੀਕਿਰਿਆਸ਼ੀਲ ਦੱਖਣੀ-ਪੱਛਮੀ ਸੂਬਾ ਹੈ। ਇੱਥੇ ਚੀਨ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ 60 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਪਾਕਿਸਤਾਨ ਨੂੰ ਦੋ ਸਿਸਟਮ (ਹਰੇਕ 'ਚ ਦੋ ਡਰੋਨ ਅਤੇ ਇੱਕ ਗਰਾਊਂਡ ਸਟੇਸ਼ਨ ਹੈ) ਦੇਣ ਦੀ ਪ੍ਰਕਿਰਿਆ ਜਿਹੇ ਸਮੇਂ 'ਤੇ ਸਾਹਮਣੇ ਆਈ ਹੈ, ਜਦੋਂ ਦੋਵੇਂ ਸਾਂਝੇ ਤੌਰ 'ਤੇ 48 ਜੀਜੇ-2 ਡਰੋਨ ਦਾ ਉਤਪਾਦਨ ਕਰਨ ਦੀ ਯੋਜਨਾ ਬਣਾ ਰਹੇ ਹਨ। 48 ਜੀਜੇ-2 ਡਰੋਨ ਵਿੰਗ ਲੂੰਗ-2 ਦਾ ਆਰਮੀ ਐਡੀਸ਼ਨ ਹੈ। ਇਸ ਨੂੰ ਚੀਨ ਨੇ ਡਿਜ਼ਾਈਨ ਕੀਤਾ ਹੈ ਅਤੇ ਇਸ ਦੀ ਵਰਤੋਂ ਪਾਕਿਸਤਾਨ ਦੀ ਹਵਾਈ ਫ਼ੌਜ ਕਰੇਗੀ। ਚੀਨ ਪਹਿਲਾਂ ਏਸ਼ੀਆ ਅਤੇ ਪੱਛਮੀ ਏਸ਼ੀਆ ਵਿੱਚ ਕਈ ਦੇਸ਼ਾਂ ਵਿੱਚ ਸਟ੍ਰਾਈਕ ਡਰੋਨ ਵਿੰਗ ਲੂੰਗ-2 ਵੇਚ ਰਿਹਾ ਹੈ। ਉਹ ਹਥਿਆਰਬੰਦ ਡਰੋਨ ਦੇ ਸਭ ਤੋਂ ਵੱਡੇ ਨਿਰਯਾਤਕ ਦੇ ਰੂਪ ਵਿੱਚ ਉਭਰਿਆ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਦੇ ਹਥਿਆਰ ਟਰਾਂਸਫਰ ਡਾਟਾਬੇਸ ਦੇ ਅਨੁਸਾਰ ਚੀਨ ਨੇ 2008 ਤੋਂ 2018 ਤੱਕ ਕਜਾਕਿਸਤਾਨ, ਤੁਰਕਮੇਨਿਸਤਾਨ, ਅਲਜੀਰੀਆ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਣੇ ਇੱਕ ਦਰਜਨ ਦੇਸ਼ਾਂ ਨੂੰ 163 ਯੂਏਵੀ ਡਿਲੀਵਰ ਕੀਤੇ ਸਨ। ਅਮਰੀਕਾ ਜਿੱਥੇ ਆਪਣੇ ਉੱਚ ਹਥਿਆਰ ਕਿਸੇ ਦੂਜੇ ਦੇਸ਼ ਨੂੰ ਦਿੰਦੇ ਸਮੇਂ ਵਿਸਥਾਰਪੂਰਵਕ ਪ੍ਰਕਿਰਿਆ ਦਾ ਪਾਲਣ ਕਰਦਾ ਹੈ। ਉੱਥੇ ਚੀਨ ਅਜਿਹਾ ਕੁਝ ਨਹੀਂ ਕਰਦਾ। ਚੀਨ ਦਾ ਇਹ ਹਥਿਆਰਬੰਦ ਡਰੋਨ 12 ਏਅਰ-ਟੂ-ਸਰਫੇਸ ਮਿਜ਼ਾਇਲ ਨਾਲ ਲੈਸ ਹੈ। ਮੌਜੂਦਾ ਸਮੇਂ ਇਸ ਦੀ ਵਰਤੋਂ ਲੀਬੀਆ ਵਿੰਚ ਯੂਏਈ ਸਮਰਥਿਤ ਦਸਤਿਆਂ ਵੱਲੋਂ ਸੀਮਤ ਸਫ਼ਲਤਾ ਦੇ ਨਾਲ ਤ੍ਰਿਪੋਲੀ ਵਿੱਚ ਤੁਰਕੀ ਸਮਰਥਤ ਸਰਕਾਰ ਵਿਰੁੱਧ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.