ਨਵੰਬਰ ਤੱਕ ਗਰੀਬਾਂ ਨੂੰ ਮੁਫ਼ਤ ਦੇਵੇਗੀ ਕਣਕ-ਦਾਲ

ਪੰਚਕੂਲਾ, 6 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਗਰੀਬ ਭਲਾਈ ਅੰਨ ਯੋਜਨਾ ਤਹਿਤ ਜੁਲਾਈ ਤੋਂ ਨਵੰਬਰ ਮਹੀਨੇ ਤੱਕ ਕਣਕ ਤੇ ਦਾਲ ਮੁਫ਼ਤ ਵੰਡੇਗੀ। ਸਿਵਲ ਖੁਰਾਕ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ ਨੇ ਲੌਕਡਾਊਨ ਵਿੱਚ ਇਸ ਯੋਜਨਾ ਦੇ ਤਹਿਤ ਅਪ੍ਰੈਲ ਤੋਂ ਜੂਨ 2020 ਤੱਕ ਗੁਲਾਬੀ, ਪੀਲੇ ਤੇ ਖਾਕੀ ਰਾਸ਼ਨ ਕਾਰਡਧਾਰਕਾਂ ਨੂੰ 5 ਕਿਲੋ ਪ੍ਰਤੀ ਮੈਂਬਰ ਕਣਕ ਤੇ ਇੱਕ ਕਿਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਮੁਫ਼ਤਲ ਉਪਲੱਬਧ ਕਰਵਾਈ।
ਕੇਂਦਰ ਸਰਕਾਰ ਨੇ ਇਸ ਦੀ ਮਿਆਦ ਵਧਾ ਦਿੱਤੀ ਹੈ, ਇਸ ਲਈ ਹਰਿਆਣਾ ਵੀ ਅਗਲੇ 5 ਮਹੀਨੇ ਗੁਲਾਬੀ, ਪੀਲੇ ਤੇ ਖਾਕੀ ਰਾਸ਼ਨ ਕਾਰਡਧਾਰਕਾਂ ਨੂੰ 5 ਕਿਲੋ ਕਣਕ ਪ੍ਰਤੀ ਮੈਂਬਰ ਤੇ ਇੱਕ ਕਿਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਮੁਫ਼ਤ ਦੇਵੇਗੀ।
ਸੂਬਾ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਕੌਮੀ ਖੁਰਾਕ ਸੁਰੱਖਿਆ ਐਕਟ, 2013 ਦੇ ਤਹਿਤ ਗੁਲਾਬੀ, ਪੀਲੇ ਤੇ ਖਾਕੀ ਰਾਸ਼ਨ ਕਾਰਡਧਾਰਕਾਂ ਨੂੰ ਵੰਡੀ ਜਾਣ ਵਾਲੀ ਕਣਕ ਦੋ ਰੁਪਏ ਪ੍ਰਤੀ ਕਿਲੋ, ਫੋਰਟੀਫਾਈਡ ਆਟਾ 5 ਰੁਪਏ ਪ੍ਰਤੀ ਕਿਲੋ, ਚੀਨੀ 13.50 ਰੁਪਏ ਪ੍ਰਤੀ ਕਿਲੋ, ਸਰੋਂ ਦਾ ਤੇਲ 20 ਰੁਪਏ ਪ੍ਰਤੀ ਲੀਟਰ ਪਹਿਲਾਂ ਦੀ ਤਰ•ਾਂ ਰਿਆਇਤੀ ਦਰਾਂ 'ਤੇ ਹੀ ਲਾਭ ਪਾਤਰੀਆਂ ਨੂੰ ਉਪਲੱਬਧ ਹੋਵੇਗਾ।
ਪ੍ਰਵਾਸੀ ਮਜ਼ਦੂਰਾਂ ਲਈ ਲਾਗੂ ਕੀਤੀ ਗਈ ਆਤਮ ਨਿਰਭਰ ਭਾਰਤ ਯੋਜਨਾ ਹੁਣ ਬੰਦ ਕਰ ਦਿੱਤੀ ਗਈ ਹੈ। ਹੁਣ ਇਸ ਯੋਜਨਾ ਤਹਿਤ ਸੂਬਾ ਸਰਕਾਰ ਕੋਈ ਵੰਡ ਨਹੀਂ ਕਰੇਗੀ। ਗੁਲਾਬੀ ਰੰਗ ਦੇ ਕਾਰਡ ਧਾਰਕਾਂ ਨੂੰ 'ਪ੍ਰਧਾਨ ਮੰਤਰੀ ਗਰੀਬ ਭਲਾਈ ਅੰਨ ਯੋਜਨਾ' ਅਧੀਨ 5 ਕਿਲੋ ਕਣਕ ਪ੍ਰਤੀ ਮੈਂਬਰ ਤੇ ਇੱਕ ਕਿਲੋ ਦਾਲ ਪ੍ਰਤੀ ਪਰਿਵਾਰ ਦੇ ਪਾਤਰ ਹੋਣਗੇ। ਕਿਸੇ ਵੀ ਲਾਭ ਪਾਤਰੀ ਨੂੰ ਰਾਸ਼ਨ ਵੰਡ ਨੂੰ ਲੈ ਕੇ ਕੋਈ ਸ਼ਿਕਾਇਤ ਹੈ ਤਾਂ ਉਹ ਸਬੰਧਤ ਜ਼ਿਲ•ਾ ਖੁਰਾਕ ਤੇ ਸਪਲਾਈ ਕੰਟਰੋਲ ਦੇ ਦਫ਼ਤਰ ਵਿੱਚ ਜਾਂ ਮੁੱਖ ਦਫ਼ਤਰ 'ਤੇ ਸਥਿਤ ਰਾਜ ਖ਼ਪਤਕਾਰ ਸਹਾਇਤਾ ਕੇਂਦਰ ਦੇ ਟੋਲ ਫਰੀ ਨੰਬਰ 1800-180-2087 ਤੇ 1967 ਬੀਐਸਐਨਐਲ 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.