ਆਗਰਾ, 6 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਮੋਦੀ ਸਰਕਾਰ ਦੀ ਮਨਜ਼ੂਰੀ ਮਗਰੋਂ ਭਾਰਤ 'ਚ 6 ਜੁਲਾਈ ਤੋਂ ਇਤਿਹਾਸਕ ਯਾਦਗਾਰ ਥਾਵਾਂ ਖੋਲ• ਦਿੱਤੀਆਂ ਗਈਆਂ ਹਨ, ਪਰ ਆਗਰਾ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਤਾਜਮਹਲ ਸਣੇ ਦੂਜੀਆਂ ਇਤਿਹਾਸਕ ਥਾਵਾਂ ਨੂੰ ਫਿਲਹਾਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਡੀਐਮ ਪ੍ਰਭੂ ਐਨ ਸਿੰਘ ਨੇ ਦੱਸਿਆ ਕਿ ਤਾਜਮਹਲ, ਆਗਰਾ ਫੋਰਟ, ਅਕਬਰ ਦਾ ਮਕਬਰਾ ਜਿਹੀਆਂ ਥਾਵਾਂ ਅਜੇ ਬਫ਼ਰ ਜ਼ੋਨ ਵਿੱਚ ਹਨ।  ਡੀਐਮ ਦੇ ਮੁਤਾਬਕ ਆਗਰਾ ਵਿੱਚ ਪਿਛਲੇ 4 ਦਿਨਾਂ ਵਿੱਚ ਕੋਰੋਨਾ ਦੇ 55 ਨਵੇਂ ਕੇਸ ਆਏ ਹਨ। ਉੱਥੇ 71 ਕੰਟੇਨਮੈਂਟ ਜ਼ੋਨ ਹਨ। ਇਨ•ਾਂ ਇਲਾਕਿਆਂ ਵਿੱਚ ਸੈਰ-ਸਪਾਟਾ ਦੀ ਆਵਾਜਾਈ ਹੋਣ 'ਤੇ ਬਿਮਾਰੀ ਹੋਰ ਫ਼ੈਲ ਸਕਦੀ ਹੈ। ਆਗਰਾ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1295 'ਤੇ ਪਹੁੰਚ ਗਈ ਹੈ। ਇੱਕ ਹਜ਼ਾਰ 59 ਮਰੀਜ਼ ਠੀਕ ਹੋ ਚੁੱਕੇ ਹਨ। 146 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਕਾਰਨ ਹੁਣ ਤੱਕ 90 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਆਰਕਿਓਲਾਜੀਕਲ ਸਰਵੇ ਆਫ਼ ਇੰਡੀਆ (ਏਐਸਆਈ) ਦੇ ਅਧੀਨ ਆਉਣ ਵਾਲੀਆਂ ਸਾਰੀਆਂ ਯਾਦਗਾਰੀ ਥਾਵਾਂ ਕੋਰੋਨਾਂ ਕਾਰਨ ਮਾਰਚ 'ਚ ਬੰਦ ਕਰ ਦਿੱਤੀਆਂ ਗਈਆਂ ਸਨ। ਏਐਸਆਈ ਦੇ ਅਧੀਨ 3 ਹਜ਼ਾਰ ਤੋਂ ਵੱਧ ਥਾਵਾਂ ਹਨ। ਜਿਨ•ਾਂ 820 ਯਾਦਗਾਰੀ ਥਾਵਾਂ ਵਿੱਚ ਪੂਜਾ-ਪਾਠ ਵਾਲੀਆਂ ਥਾਵਾਂ ਹਨ, ਉਨ•ਾ ਨੂੰ 8 ਜੂਨ ਨੂੰ ਖੋਲ• ਦਿੱਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.