ਦੱਖਣੀ ਕੈਰੋਲਿਨਾ ਸੂਬੇ 'ਚ ਵਾਪਰੀ ਘਟਨਾ

ਕੋਲੰਬੀਆ (ਦੱਖਣੀ ਕੈਰੋਲਿਨਾ), 6 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਦੱਖਣੀ ਕੈਰੋਲਿਨਾ ਸੂਬੇ ਦੇ ਇੱਕ ਨਾਈਟ ਕਲੱਬ 'ਚ ਗੋਲੀਬਾਰੀ ਹੋਈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਵਿਅਕਤੀ ਜ਼ਖਮੀ ਹੋ ਗਏ। ਲੈਫਟੀਨੈਂਟ ਜਿਮੀ ਬੋਲਟ ਨੇ ਦੱਸਿਆ ਕਿ ਗ੍ਰੀਨਵਿਲੇ ਕਾਊਂਟੀ ਦੇ ਸਹਾਇਕਾਂ ਨੇ ਤੜਕੇ ਲੇਵਿਸ਼ ਲਾਊਂਜ ਵਿੱਚ ਕੁਝ ਗੜਬੜੀ ਵੇਖੀ। ਇਸ ਦੌਰਾਨ ਲੋਕ ਇਮਾਰਤ ਵਿੱਚੋਂ ਬਾਹਰ ਭੱਜ ਰਹੇ ਸਨ ਅਤੇ ਅੰਦਰ ਗੋਲੀਆਂ ਚੱਲ ਰਹੀਆਂ ਸਨ। ਬੋਲਟ ਅਤੇ ਸ਼ੈਰਿਫ਼ ਹੋਬਾਰਟ ਲੇਵਿਸ ਨੇ ਕਿਹਾ ਕਿ ਪਹਿਲਾਂ 12 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਸੀ, ਪਰ ਬਾਅਦ ਵਿੱਚ 2 ਲੋਕਾਂ ਦੇ ਮਾਰੇ ਜਾਣ ਅਤੇ 8 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ। ਜ਼ਖਮੀਆਂ ਦਾ ਗ੍ਰੀਨਵਿਲੇ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.