ਬਠਿੰਡਾ, 6 ਜੁਲਾਈ, ਹ.ਬ. : ਬਠਿੰਡਾ ਦੇ ਪਿੰਡ ਬਾਠ ਵਿਚ  ਦੇਰ ਸ਼ਾਮ ਸਰਪੰਚ ਅਤੇ ਉਸ ਦੇ ਪਰਵਾਰ 'ਤੇ ਜੇਲ੍ਹ ਤੋਂ ਛੁਡ ਕੇ  ਆਏ ਅਮ੍ਰਤਪਾਲ ਸਿਘੰਘ ਨੇ ਸਾਥੀਆਂ ਨਾਲ ਮਿਲ ਕੇ ਜਾਨ ਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਸਰਪੰਚ ਕੁਲਵਿੰਦਰ ਸਿੰਘ , ਉਸ ਦੀ ਪਤਨੀ ਵੀਰਪਾਲ ਕੌਰ ਅਤੇ ਭਤੀਜਾ ਮਹਿਕਦੀਪ ਸਿੰਘ ਜ਼ਖਮੀ ਹੋ ਗਏ। ਜਦ ਕਿ ਸਰਪੰਚ ਦੇ ਭਤੀਜੇ ਸੁਖਰਾਜ ਸਿੰਘ ਦੀ ਛਾਤੀ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਤਿੰਨਾਂ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਮਹਿਕਦੀਪ ਸਿੰਘ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਰੈਫਰ ਕੀਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਸਾਰੇ ਮੁਲਜ਼ਮ ਨੇ ਘਰ ਦੇ ਬਾਹਰ ਖੜ੍ਹੇ ਹੋ ਕੇ ਹਵਾਈ ਫਾਇਰ ਕੀਤੇ ਅਤੇ ਅਪਣੀ ਗੱਡੀਆਂ ਵਿਚ ਫਰਾਰ ਹੋ ਗਏ।
ਸਿਵਲ ਹਸਪਤਾਲ ਵਿਚ ਦਾਖ਼ਲ ਸਰਪੰਚ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਅਮ੍ਰਤਪਾਲ ਸਿੰਘ ਬਾਹਰ ਦੇ ਮੁੰਡਿਆਂ ਨੂੰ ਪਿੰਡ ਵਿਚ ਲੈ ਕੇ ਆਉਂਦਾ ਸੀ। ਰੋਕਣ 'ਤੇ ਧਮਕੀਆਂ ਦਿੰਦਾ ਸੀ। ਸਰਪੰਚ ਨੇ ਦੋਸ਼ ਲਾਇਆ ਕਿ ਇਸ ਬਾਰੇ ਵਿਚ ਉਸ ਨੇ ਪੁਲਿਸ  ਨੂੰ ਕਈ ਵਾਰ ਦੱਸਿਆ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਇਸੇ ਰੰਜਿਸ਼ ਵਿਚ ਅਮ੍ਰਤਪਾਲ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਈਆਂ।
ਇਸ ਹਮਲੇ ਵਿਚ ਉਹ ਅਤੇ ਉਸ ਦੀ ਪਤਨੀ, ਭਤੀਜਾ ਮਹਿਕਦੀਪ ਤੇਜ਼ਧਾਰ ਹਥਿਆਰ ਲੱਗਣ ਨਾਲ ਜ਼ਖਮੀ ਹੋ ਗਏ। ਭਤੀਜੇ ਸੁਖਰਾਜ ਸਿੰਘ ਦੀ ਛਾਤੀ ਵਿਚ ਗੋਲੀ ਮਾਰ ਕੇ ਹੱਤਿਆ  ਕਰ ਦਿੱਤੀ ਗਈ। ਮੁਲਜ਼ਮ ਅਮ੍ਰਤਪਾਲ ਇੱਕ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ। ਲਾਕਡਾਊਨ ਦੌਰਾਨ ਉਸ ਨੂੰ ਜੇਲ੍ਹ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਸਰਪੰਚ ਨੇ ਦੋਸ਼ ਲਾਇਆ ਸੀ ਕਿ ਉਸ ਦੇ ਵੱਡੇ ਭਰਾ ਭਿੰਦਾ ਸਿੰਘ 'ਤੇ ਤਿੰਨ ਦਿਨ ਪਹਿਲਾਂ ਪਿੰਡ ਦੇ ਹੀ ਲੋਕਾਂ ਨੇ ਗੋਲੀ ਚਲਾਈ ਸੀ ਲੇਕਿਨ ਉਸ ਮਾਮਲੇ ਵਿਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।  ਜ਼ਖਮੀਆਂ ਦਾ ਬਿਆਨ ਦਰਜ ਕਰਨ ਪੁੱਜੇ ਥਾਣਾ ਨਥਾਣਾ ਦੇ ਏਐਸਆਈ ਨੇ ਕਿਹਾ ਕਿ ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਮੁਲਜ਼ਮ ਅਮ੍ਰਤਪਾਲ ਸਿੰਘ ਸਣੇ ਛੇ ਲੋਕਾਂ 'ਤੇ ਅਤੇ ਕੁਝ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਹੱਤਿਆ ਅਤੇ ਹੱਤਿਆ ਕਰਨ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.