ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖੇਗੀ ਨਜ਼ਰ

ਭਵਾਨੀਗੜ, 6 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਗੁਰੂ ਘਰਾਂ ਵਿੱਚ ਰੁਕਣ ਵਾਲੇ ਸ਼ਰਧਾਲੂਆਂ ਨੂੰ ਹੁਣ ਕਮਰਿਆਂ ਵਿੱਚ ਲੰਗਰ ਨਹੀਂ ਮਿਲੇਗਾ। ਇਸ ਸਬੰਧੀ ਬਿਆਨ ਜਾਰੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਵੇਂ ਕੋਈ ਜਿੰਨਾ ਮਰਜ਼ੀ ਅਮੀਰ ਵਿਅਕਤੀ ਹੋਵੇ, ਉਸ ਨੂੰ ਕਮਰੇ 'ਚ ਅਲੱਗ ਬਿਠਾ ਕੇ ਲੰਗਰ ਨਹੀਂ ਛਕਾਇਆ ਜਾਵੇਗਾ। ਲੌਂਗੋਵਾਲ ਪਿਛਲੇ ਦਿਨੀਂ ਕਾਨੂੰਨਗੋ ਗੋਪਾਲ ਕ੍ਰਿਸ਼ਣ ਮੜਕਣ ਦੀ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਵਾਨੀਗੜ• ਗਏ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਗੁਰੂ ਮਰਿਆਦਾ ਅਨੁਸਾਰ ਪੰਗਤ ਵਿੱਚ ਬੈਠ ਕੇ ਹੀ ਲੰਗਰ ਛਕਣਾ ਪਏਗਾ। ਉਨ•ਾਂ ਕਿਹਾ ਕਿ ਇਹ ਹੁਕਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਣੇ ਸਾਰੇ ਗੁਰੂ ਘਰਾਂ ਵਿੱਚ ਲਾਗੂ ਹੋਣਗੇ। ਇਸ ਸਬੰਧੀ ਸਾਰੇ ਗੁਰੂ ਘਰਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਨਜ਼ਰ ਰਹੇਗੀ। ਇਸ ਮੌਕੇ ਐਡਵੋਕੇਟ ਸੋਨੀ ਮੜਕਣ, ਮੁਨੀਸ਼ ਮੜਕਣ ਪਟਵਾਰੀ ਭਵਾਨੀਗੜ• ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.