ਵਾਸ਼ਿੰਗਟਨ, 7 ਜੁਲਾਈ, ਹ.ਬ. : ਭਾਰਤ ਅਤੇ ਚੀਨ ਵਿਚ ਤਣਾਅ ਦੇ ਚਲਦਿਆਂ ਅਮਰੀਕਾ ਨੇ ਦੋ ਟੁਕ ਕਿਹਾ ਹੈ ਕਿ ਉਹ ਪ੍ਰਸ਼ਾਂਤ ਮਹਾਸਾਗਰ ਹੋਵੇ ਜਾਂ ਉਸ ਦੇ ਅੱਗੇ ਅਪਣੀ ਪ੍ਰਭਾਵੀ ਸ਼ਕਤੀ ਦੀ ਭੂਮਿਕਾ ਤੋਂ ਪਿੱਛੇ ਨਹੀਂ ਹਟਣਗੇ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਚੀਫ਼ ਆਫ਼ ਸਟਾਫ਼ ਮਾਰਕ ਮੇਡੋਸ ਨੇ ਕਿਹਾ ਕਿ ਸਾਡਾ ਰੁਖ ਸਖ਼ਤ ਬਣਿਆ ਰਹੇਗਾ ਫੇਰ ਚਾਹੇ ਉਹ ਭਾਰਤ ਦੇ ਨਾਲ ਚੀਨ ਦੇ ਵਿਵਾਦ ਨਾਲ ਜੁੜਿਆ ਹੋਵੇ ਜਾਂ ਕਿਤੇ ਹੋਰ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੀ ਸਰਹੱਦ ਨਾਲ ਲੱਗਦਾ ਕੋਈ ਵੀ ਦੇਸ਼ ਪੇਈਚਿੰਗ ਦੀ ਹਮਲਾਵਰ ਕਾਰਵਾਈ ਕਾਰਨ ਸੁਰੱਖਿਅਤ ਨਹੀਂ ਹੈ।
ਤਣਾਅ ਦੇ ਵਿਚ ਸਾਊਥ ਚਾਈਨਾ ਸੀ ਵਿਚ ਦੋ ਏਅਰਕਰਾਫਟ ਕਰੀਅਰ ਤੈਨਾਤ ਕਰਨ 'ਤੇ ਮੇਡੋਸ ਨੇ ਕਿਹਾ, ਸਾਡਾ ਸੰਦੇਸ਼ ਸਾਫ ਹੈ। ਅਸੀਂ ਮੂਕਦਰਸ਼ਕ ਨਹੀ ਬਣੇ ਰਹਾਂਗੇ। ਚਾਹੇ ਚੀਨ ਹੋਵੇ ਜਾਂ ਕੋਈ  ਹੋਰ ਅਸੀਂ ਉਸ ਇਲਾਕੇ ਜਾਂ ਕਿਸੇ ਹੋਰ ਜਗ੍ਹਾ 'ਤੇ ਕਿਸੇ ਹੋਰ ਦੇਸ਼ ਨੂੰ ਸਭ ਤੋਂ ਪ੍ਰਭਾਵੀ ਤਾਕਤ ਦਾ ਦਰਜ਼ਾ ਨਹੀਂ ਲੈਣ ਦੇਵਾਂਗੇ। ਸਾਡੀ ਸੈÎਨਿਕ ਤਾਕਤ ਮਜ਼ਬੂਤ ਹੈ ਅਤੇ ਅੱਗੇ ਵੀ ਮਜ਼ਬੂਤ ਬਣੀ ਰਹੇਗੀ। ਫੇਰ ਚਾਹੇ ਉਹ ਭਾਰਤ ਅਤੇ ਚੀਨ ਦੇ ਵਿਚ ਸੰਘਰਸ਼ ਨਾਲ ਜੁੜਿਆ ਹੋਵੇ ਜਾਂ ਕਿਤੇ ਹੋਰ।
ਮੇਡੋਸ ਨੇ ਕਿਹਾ ਕਿ ਅਮਰੀਕਾ ਦਾ ਮਿਸ਼ਨ ਹੈ ਕਿ, ਇਹ  ਯਕੀਨੀ ਬਣਾਇਆ ਜਾਵੇ ਕਿ ਵਿਸ਼ਵ ਇਹ ਜਾਣੇ ਕਿ ਅਮਰੀਕਾ ਅਜੇ ਵੀ ਦੁਨੀਆ ਦੀ ਸਭ ਤੋਂ ਵਧੀਆ ਸÎੈਨਿਕ ਤਾਕਤ ਹੈ। ਅਮਰੀਕਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਚੀਨ ਨੇ ਸੋਮਵਾਰ ਨੂੰ ਕਿਹਾ ਕਿ ਅਗਾਊਂ ਮੋਰਚੇ 'ਤੇ ਤੈਨਾਤ ਸੈਨਿਕ ਭਾਰਤ ਨਾਲ ਲੱਗਦੀ ਸਰਹੱਦ 'ਤੇ ਗਲਵਾਨ ਘਾਟੀ ਵਿਚ ਪਿੱਛੇ ਹਟਣ ਅਤੇ ਤਣਾਅ ਘੱਟ ਕਰਨ ਦੀ ਦਿਸ਼ਾ ਵਿਚ ਪ੍ਰਭਾਵੀ ਕਦਮ ਚੁੱਕੇ ਰਹੇ ਹਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਾਨ ਦੀ ਟਿੱਪਣੀ ਤਦ ਆਈ ਜਦ ਨਵੀਂ ਦਿੱਲੀ ਵਿਚ ਸਰਕਾਰੀ ਸੂਤਰਾਂ ਨੇ ਕਿਹਾ ਕਿ ਖੇਤਰ ਤੋਂ ਸੈਨਿਕਾਂ ਨੂੰ ਹਟਾਉਣ ਦੇ ਪਹਿਲੇ ਸੰਕੇਤ ਦੇ ਤੌਰ 'ਤੇ ਚੀਨੀ ਸੈਨਾ ਗਲਵਾਨ ਘਾਟੀ ਵਿਚ ਕੁਝ ਖੇਤਰਾਂ ਤੋਂ ਤੰਬੂ ਹਟਾਉਂਦੀ ਅਤੇ ਪਿੱਛੇ ਜਾਂਦੀ ਹੋਈ ਦਿਖੀ। ਗਲਵਾਨ ਘਾਟੀ ਉਹੀ ਜਗ੍ਹਾ ਹੈ ਜਿੱਥੇ 15 ਜੂਨ ਨੂੰ ਸੈÎਨਿਕਾਂ ਵਿਚ ਝੜਪ ਹੋਈ ਸੀ।  ਜਿਸ ਵਿਚ ਭਾਰਤ ਦੇ 20 ਸੈਨਿਕ ਸ਼ਹੀਦ ਅਤੇ ਚੀਨ ਦਾ ਵੀ ਕਾਫੀ ਨੁਕਸਾਨ ਹੋਇਆ ਸੀ। ਜਿਸ ਬਾਰੇ ਚੀਨ ਨੇ ਅਜੇ ਤੱਕ ਦੱਸਿਆ ਨਹੀਂਂ।

ਹੋਰ ਖਬਰਾਂ »

ਹਮਦਰਦ ਟੀ.ਵੀ.