ਚੰਡੀਗੜ੍ਹ, 7 ਜੁਲਾਈ, ਹ.ਬ. : ਤੁਸੀਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਤੁਹਾਡਾ ਇਮਊਨ ਸਿਸਟਮ ਮਜ਼ਬੂਤ ਹੈ ਤਾਂ ਤੁਹਾਨੂੰ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ। ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਕੇ ਤੇ ਆਪਣੇ ਇਮਊਨ ਸਿਸਟਮ ਨੂੰ ਬੂਸਟ ਕਰ ਕੇ ਤੁਸੀਂ ਕੋਵਿਡ-19 ਦੇ ਪ੍ਰਭਾਵ ਤੋਂ ਬਚ ਸਕਦੇ ਹੋ। ਇਮਊਨ ਸਿਸਟਮ ਮਜ਼ਬੂਤ ਹੋਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਤੇ ਆਪਣੀ ਸਿਹਤ ਦੀ ਰੱਖਿਆ ਕਰ ਸਕਦੇ ਹੋ। ਹੈਲਥ ਐਕਸਪਰਟ ਦਾ ਕਹਿਣਾ ਹੈ ਕਿ ਇਮਊਨ ਸਿਸਟਮ ਬੂਸਟ ਕਰਨ ਲਈ ਹਰ ਰੋਜ਼ ਸਾਨੂੰ ਖਾਣੇ ਵਿਚ ਅਦਰਕ, ਹਰੀ ਮਿਰਚ, ਲੌਂਗ, ਇਲਾਚੀ ਤੇ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵਰਤ ਰੱਖੇ ਹੋਏ ਹਨ ਤਾਂ ਵੀ ਤੁਸੀਂ ਉਪਰੋਕਤ ਚੀਜ਼ਾਂ ਖਾ ਸਕਦੇ ਹੋ। ਇਸ ਪ੍ਰਕਾਰ ਨਾਲ ਖਾਣੇ ਵਿਚ ਦਹੀਂ ਦੀ ਵਰਤੋਂ ਕਰ ਸਕਦੇ ਹੋ। ਦਹੀਂ ਖਾਣ ਨਾਲ ਇਮਊਨ ਸਿਸਟਮ ਬੂਸਟ ਹੁੰਦਾ ਹੈ। ਹੈਲਥ ਐਕਸਪਰਟ ਦਾ ਕਹਿਣਾ ਹੈ ਵਿਟਾਮਿਨ ਸੀ ਨੂੰ ਸਾਡਾ ਸਰੀਰ ਸਟੋਰ ਕਰ ਕੇ ਨਹੀਂ ਰੱਖ ਪਾਉਂਦਾ। ਇਸ ਲਈ ਵਿਟਾਮਿਨ ਸੀ ਯੁਕਤ ਖਾਧ ਪਦਾਰਥ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ। ਇਸ ਨਾਲ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਨਿੰਬੂ ਦੇ ਰਸ ਦਾ ਸੇਵਨ ਜ਼ਰੂਰ ਕਰੋ। ਵਿਟਾਮਿਨ ਸੀ ਦੀ ਪੂਰਤੀ ਲਈ ਸੰਤਰਾ, ਮੌਸਮੀ ਆਦਿ ਫਲ ਵੀ ਖਾ ਸਕਦੇ ਹੋ।

ਹੋਰ ਖਬਰਾਂ »

ਹਮਦਰਦ ਟੀ.ਵੀ.