ਕਾਨਪੁਰ, 7 ਜੁਲਾਈ, ਹ.ਬ. : ਕਾਨਪੁਰ ਪੁਲਿਸ ਨੇ ਗੈਂਗਸਟਰ ਵਿਕਾਸ ਦੁਬੇ ਦੀ ਨੂੰਹ, ਗੁਆਂਢੀ ਅਤੇ ਨੌਕਰਾਣੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਕਿ ਐਨਕਾਊਂਟਰ ਵਾਲੀ ਰਾਤ ਇਨ੍ਹਾਂ ਲੋਕਾਂ ਨੇ ਵੀ ਵਿਕਾਸ ਦੁਬੇ ਦਾ ਸਾਥ ਦਿੱਤਾ ਸੀ। ਤਿੰਨਾਂ ਦੀ ਪਛਾਣ ਸ਼ਮਾ, ਸੁਰੇਸ਼ ਵਰਮਾ ਅਤੇ ਰੇਖਾ ਦੇ ਤੌਰ 'ਤੇ ਕੀਤੀ ਗਈ ਹੈ।  ਪੁਲਿਸ ਦੇ ਅਨੁਸਾਰ ਕਾਨਪੁਰ ਦੇਹਾਤ ਦੇ ਬਿਕਰੂ ਪਿੰਡ ਵਿਚ ਐਨਕਾਊਂਟਰ ਦੌਰਾਨ ਇਨ੍ਹਾਂ ਤਿੰਨਾਂ ਨੇ ਵਿਕਾਸ ਦੁਬੇ ਅਤੇ ਉਸ ਦੇ ਗੁਰਗਿਆਂ ਦਾ ਸਾਥ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਮੁਠਭੇੜ ਦੌਰਾਨ ਇਹ ਤਿੰਨੋਂ ਵਿਕਾਸ ਦੁਬੇ ਨੂੰ ਪੁਲਿਸ ਕਰਮੀਆਂ ਦੀ ਲੋਕੇਸ਼ਨ ਦੇ ਬਾਰੇ ਵਿਚ ਸਾਰੀ ਜਾਣਕਰੀ ਦੇ ਰਹੇ ਸੀ।
ਪੁਲਿਸ ਨੇ ਦੱਸਿਆ ਕਿ ਇੱਥੇ ਤੱਕ ਕਿ ਗੋਲੀਬਾਰੀ ਦੌਰਾਨ ਵਿਕਾਸ ਦੁਬੇ ਦੀ ਨੂੰਹ ਸ਼ਮਾ ਨੇ ਅਪਣੇ ਘਰ ਦਾ ਦਰਵਾਜ਼ਾ ਤੱਕ ਨਹੀਂ ਖੋਲ੍ਹਿਆ ਜਦ ਇੱਕ ਪੁਲਿਸ ਵਾਲਾ ਜਾਨ ਬਚਾਉਣ ਲਈ ਭੱਜ ਦੌੜ ਕਰ ਰਿਹਾ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਕਾਨਪੁਰ ਪੁਲਿਸ ਦੇ ਬਿਕਰੂ ਪਿੰਡ ਵਿਚ ਵਿਕਾਸ ਦੁਬੇ ਦੇ ਘਰ 'ਤੇ ਪੁਲਿਸ ਟੀਮ ਛਾਪੇਮਾਰੀ ਕਰਨ ਗਈ ਸੀ। ਇਸ ਟੀਮ ਦੀ ਅਗਵਾਈ ਦਵਿੰਦਰ ਮਿਸ਼ਰਾ ਕਰ ਰਹੇ ਸੀ ਜਿਵੇਂ ਹੀ ਟੀਮ ਵਿਕਾਸ ਦੁਬੇ ਦੇ ਘਰ ਦੇ ਬਾਹਰ ਪਹੁੰਚੀ ਤਾਂ ਉਹ ਜੇਸੀਬੀ ਮਸ਼ੀਨ ਖੜ੍ਹੀ ਸੀ। ਇਸ ਕਾਰਨ ਪੁਲਿਸ ਟੀਮ ਨੂੰ ਘਰ ਤੋਂ ਕੁਝ ਦੂਰ ਪਹਿਲਾਂ ਅਪਣੀ ਗੱਡੀ ਨੂੰ ਛੱਡਣਾ ਪਿਆ। ਜਿਵੇਂ ਹੀ ਪੁਲਿਸ ਗੱਡੀ ਤੋਂ ਉਤਰ ਕੇ ਵਿਕਾਸ ਦੁਬੇ ਦੇ ਘਰ ਵੱਲ ਵਧੀ ਤਾਂ ਪਹਿਲਾਂ ਤੋਂ  ਘਾਤ ਲਾਈ ਬੈਠੇ  ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਕਰਮੀ ਕੁਝ ਸਮਝਦੇ ਤਦ ਤੱਕ ਕਈ ਜ਼ਖ਼ਮੀ ਹੋ ਚੁੱਕੇ ਸੀ। ਇਸ ਗੋਲੀਬਾਰੀ ਵਿਚ ਦਵਿੰਦਰ ਮਿਸ਼ਰਾ ਸਣੇ 8 ਪੁਲਿਸ ਕਰਮੀ ਸ਼ਹੀਦ ਹੋ ਗਹੇ । ਇਸ ਘਟਨਾ ਦੇ ਬਾਅਦ ਤੋਂ ਵਿਕਾਸ ਦੁਬੇ ਫਰਾਰ ਚਲ ਰਿਹਾ ਹੈ। ਪੁਲਿਸ ਦੀਆਂ 100 ਟੀਮਾਂ ਵਿਕਾਸ  ਦੁਬੇ ਦੀ ਭਾਲ ਕਰ ਰਹੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.