ਡਕਾਰ, 7 ਜੁਲਾਈ, ਹ.ਬ. : ਨਾਈਜੀਰੀਆ ਵਿਚ ਸ਼ੱਕੀ ਇਸਲਾਮੀ ਕੱਟੜਪੰਥੀਆਂ ਨੇ ਸੰਯੁਕਤ ਰਾਸ਼ਟਰ ਦੇ ਇੱਕ ਹੈਲੀਕਾਪਟਰ ਵਿਚ ਅੱਗ ਲਾ ਦਿੱਤੀ। ਇਸ ਵਿਚ ਪ੍ਰਭਾਵਤ ਖੇਤਰਾਂ ਵਿਚ ਰਾਹਤ ਸਮੱਗਰੀ ਵੰਡ ਰਹੇ ਦੋ ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਕੱਟੜਪੰਥੀ  ਸਮੂਹ ਬੋਕੋ ਹਰਮ ਨਾਲ ਜੁੜੇ ਅੱਤਵਾਦੀਆਂ 'ਤੇ ਹਮਲੇ ਦਾ ਦੋਸ਼ ਲਾਇਆ ਅਤੇ ਐਤਵਾਰ ਸ਼ਾਮ ਨੂੰ ਚਿਤਾਵਨੀ ਦਿੱਤੀ ਕਿ ਹਮਲਾਵਰ ਗੰਭੀਰ ਨਤੀਜਿਆਂ ਤੀ ਬਿਨਾਂ ਨਹੀਂ ਜਾਣਗੇ।
ਰਾਸ਼ਟਰਪਤੀ ਨੇ ਇੱਕ ਬਿਆਨ ਵਿਚ ਕਿਹਾ ਕਿ ਬੋਕੋ ਹਰਮ ਅੱਤਵਾਦੀ ਸਪਸ਼ਟ ਤੌਰ 'ਤੇ ਬੈਕ ਫੁੱਟ 'ਤੇ ਹਨ।  ਨਿਰਦੋਸ਼ ਨਾਗਰਿਕਾਂ 'ਤੇ ਉਨ੍ਹਾਂ ਦੇ ਵਧਦੇ ਹਮਲਿਆਂ, ਸੰਯੁਕਤ ਰਾਸ਼ਟਰ ਦੇ ਮਨੁੱਖੀ ਕਾਰਕੁਨਾਂ ਸਣੇ ਉਨ੍ਹਾਂ ਦੇ ਹਤਾਸ਼ਾ ਦਾ ਹਿੱਸਾ ਹਨ, ਇਹ ਸਾਬਤ ਕਰਨ ਦੇ ਲਈ ਉਹ ਅਜੇ ਵੀ ਮਜ਼ਬੂਤ ਹਨ। ਨਾਈਜੀਰੀਆ ਵਿਚ ਸਰਗਰਮ ਸਹਾਇਤਾ ਸਮੂਹਾਂ ਦੇ ਲਈ ਸੁਰੰਖਿਆ ਲੰਬੇ ਸਮੇਂ ਤੋਂ ਇੱਕ ਚਿੰਤਾ ਦਾ ਵਿਸ਼ਾ ਰਹੀ ਹੈ। ਜਿੱਥੇ ਬੋਕੋ ਹਰਮ ਦੇ ਦਹਾਕੇ ਲੰਬੇ  ਵਿਦਰੋਹ ਦੇ ਵਿਚ ਮਨੁੱਖੀ ਕਾਰਕੁਨਾਂ ਦਾ ਅਗਵਾ ਅਤੇ ਹੱਤਿਆ ਕਰ ਦਿਤੀ ਗਈ ਹੈ।
ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਚ ਰਾਤ ਭਰ ਹੋਏ ਹਵਾਈ ਹਮਲਿਆਂ ਵਿਚ ਸ਼ਹਿਰ ਦੇ ਬਾਹਰਲੇ ਇਲਾਕਿਆਂ ਵਿਚ ਸਥਿਤ ਇੱਕ ਪ੍ਰਮੁਖ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਅ। ਇਸ ਨੂੰ ਹਾਲ ਹੀ ਵਿਚ ਤੁਰਕੀ ਹਮਾਇਤੀ ਫੋਰਸਾਂ ਨੇ ਵਾਪਸ ਅਪਣੇ ਕਬਜ਼ੇ ਵਿਚ ਲੈ ਲਿਆ ਸੀ। ਇਹ ਹਮਲੇ ਸੈÎਨਕ ਕਮਾਂਡਰ ਖਲੀਫਾ ਹਫਤਾਰ ਨਾਲ ਸਬੰਧਤ ਵੇਦਸ਼ੀ ਜਹਾਜ਼ਾਂ ਵਲੋਂ ਕੀਤੇ ਗਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.