ਮੋਹਾਲੀ, 7 ਜੁਲਾਈ, ਹ.ਬ. : ਖਰੜ ਦੇ ਪਿੰਡ ਸਵਾੜਾ ਵਿਚ ਫਰਜ਼ੀ ਕੌਮਾਂਤਰੀ ਕ੍ਰਿਕਟ ਟੂਰਨਾਮੈਂਟ 'ਤੇ ਕਰੋੜਾਂ ਦਾ ਆਨਲਾਈਨ ਸੱਟਾ ਲਗਵਾਉਣ ਵਾਲਾ ਰਵਿੰਦਰ ਡੰਡੀਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹ ਵਿਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਦੇ ਫਰਜ਼ੀ ਟੂਰਨਾਮੈਂਟ ਕਰਵਾ ਕੇ ਆਨਲਾਈਨ ਸੱਟਾ ਲਗਵਾਉਂਦਾ ਰਿਹਾ ਹੈ। ਕਰੀਬ 11 ਸਾਲ ਤੋਂ ਰਵਿੰਦਰ ਇਸ ਧੰਦੇ ਵਿਚ ਸਰਗਰਮ ਹੈ। ਉਧਰ, ਬੀਸੀਸੀਆਈ ਦੀ ਐਂਟੀ ਕਰਪਸ਼ਨ ਸੈਲ ਦੇ ਜਵਾਇੰਟ ਡਾਇਰੈਕਟਰ  ਪੁਛਗਿੱਛ ਕਰਨ ਲਈ ਮੋਹਾਲੀ ਜਾ ਸਕਦੇ ਹਨ।
ਪੁਲਿਸ ਮੁਤਾਬਕ ਰਵਿੰਦਰ ਡੰਡੀਵਾਲ ਨੇ ਖੁਲਾਸਾ ਕੀਤਾ ਕਿ ਵਿਦੇਸ਼ਾਂ ਵਿਚ ਕਰਾਏ ਗਏ ਟੂਰਨਾਮੈਂਟ ਵਿਚ ਪਾਕਿਸਤਾਨ, ਸਾਊਥ ਅਫ਼ਰੀਕਾ ਸਣੇ ਕਈ ਦੇਸ਼ਾਂ ਦੇ ਨਾਮੀ ਕ੍ਰਿਕਟਰ, ਕੋਚ, ਟਰੇਨਰ, ਫਿਜੀਓਥੈਰੇਪਿਸਟ ਹਿੱਸਾ ਲੈ ਚੁੱਕੇ ਹਨ।
ਪੁਲਿਸ ਨੂੰ ਸ਼ੱਕ ਹੈ ਕਿ ਇਸ ਕਾਲੀ ਕਮਾਈ ਦੀ ਖੇਡ  ਵਿਚ ਕੁਝ ਨਾਮੀ ਖਿਡਾਰੀ ਜਾਂ ਰਸੂਖਦਾਰਾਂ ਦੇ ਨਾਂ ਸਾਹਮਣੇ ਆ ਸਕਦੇ ਹਨ। ਸੋਮਵਾਰ ਨੂੰ ਐਸਐਸਪੀ ਕੁਲਦੀਪ ਸਿੰਘ ਨੇ ਪ੍ਰੈਸ ਕਾਨਫਰੰਸ  ਵਿਚ ਉਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੁਲਜ਼ਮ ਦੀ ਨਾਮੀ ਖਿਡਾਰੀਆਂ ਦੇ ਨਾਲ ਤਸਵੀਰਾਂ ਵੀ ਦਿਖਾਈਆਂ। ਇਸ ਦੇ ਦੋ ਸਾਥੀਆਂ ਰਾਜੇਸ਼ ਗਰਗ ਨਿਵਾਸੀ ਵਰੰਦਾਵਨ ਗਾਰਡਨ ਸੁਸਾਇਟੀ ਪੀਰ ਮੁਛਲਾ ਅਤੇ ਪੰਕਜ ਕੁਮਾਰ ਨਿਵਾਸੀ ਵਿਕਟੋਰੀਆ ਸੁਸਾਇਟੀ ਪੀਰਮੁਛਲਾ  ਨੂ ਪਹਿਲਾਂ ਹੀ ਗਿਫਤਾਰ ਕਰ ਲਾ ਗਿਆ ਹੈ।  ਇਨ੍ਹਾਂ ਦੇ ਕੋਲ ਤੋਂ ਲੈਪਟਾਪ ਤੇ ਮੋਬਾਈਲ ਬਰਾਮਦ ਕੀਤੇ।  ਐਸਐਸਪੀ ਨੇ ਦੰਸਿਆ ਕਿ  ਕੇਸ ਵਿਚ ਹੁਣ ਚੰਡੀਗੜ੍ਹ ਨਿਵਾਸੀ ਹੈਪੀ ਅਤੇ ਕੁਜੂ ਨੂੰ ਵੀ ਨਾਮਜ਼ਦ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ  ਮੁਲਜ਼ਮ ਰਵਿੰਦਰ ਡੰਡੀਵਾਲ ਮੂਲ ਤੌਰ 'ਤੇ ਨੋਹਰ ਜ਼ਿਲ੍ਹਾ ਹਨੁਮਾਨਗੜ੍ਹ ਰਾਜਸਥਾਨ ਦਾ ਨਿਵਾਸੀ ਹੈ। ਕਰੀਬ ਪੰਜ ਸਾਲ ਤੋਂਉਹ ਮੋਹਾਲੀ ਫੇਜ਼ 3ਬੀ 1 ਵਿਚ ਅਪਣੇ ਚਾਚਾ ਦੇ ਨਾਲ ਰਹਿ ਰਿਹਾ ਸੀ। ਪੁਲਿਸ ਨੇ ਉਸ ਨੂੰ ਉਥੋਂ ਹੀ ਕਾਬੂ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.