ਚੰਡੀਗੜ੍ਹ, 7 ਜੁਲਾਈ, ਹ.ਬ. : ਪ੍ਰਪਾਰਟੀ ਦੇ ਝਗੜੇ ਵਿਚ ਇੱਕ ਬੇਟੇ ਨੇ ਅਪਣੇ ਬਜ਼ੁਰਗ ਮਾਪਿਆਂ ਨੂੰ ਘਰੋਂ ਕੱਢ ਦਿੱਤਾ। ਮਾਪੇ ਮੀਂਹ ਦੇ ਵਿਚ ਰਾਤ ਭਰ ਘਰ ਦੇ ਬਾਹਰ  ਬੈਠੇ ਰਹੇ। ਬੇਵਸ ਹੋ ਕੇ ਪੁਲਿਸ ਕੋਲੋਂ ਇਨਸਾਫ ਮੰਗਿਆ। ਇਸ ਤੋਂ ਬਾਅਦ ਸੈਕਟਰ 36 ਪੁਲਿਸ ਨੇ ਬੇਟੇ ਮਨਪ੍ਰੀਤ ਸਿੰਘ, ਪਤਨੀ ਵਰਿੰਦਰਪ੍ਰੀਤ ਕੌਰ, ਸਹੁਰੇ ਅਨੂਪ ਸਿੰਘ ਅਤੇ ਸੱਸ ਨਰਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ।  ਮਾਪੇ ਘਰ ਦੇ ਬਾਹਰ ਬੈਠੇ ਰਹੇ ਤੇ ਮੁਲਜ਼ਮ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਏ।
ਮਾਮਲਾ ਸੈਕਟਰ 35 ਨਿਵਾਸੀ  ਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਪਿਤਾ  ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਗੌਰਮਿੰਟ ਵਿਚ ਬਤੌਰ ਸੁਪਰਡੈਂਟ ਰਿਟਾਇਰਡ ਹੈ। ਉਨ੍ਹਾਂ ਦੇ ਦੋ ਬੇਟੇ ਹਨ। ਵੱਡਾ ਬੇਟਾ ਮਨਪ੍ਰੀਤ ਸਿੰਘ ਮਰਚੈਂਟ ਨੇਵੀ ਵਿਚ ਨੌਕਰੀ ਕਰਦਾ ਹੈ। ਉਨ੍ਹਾਂ ਦਾ ਅਤੇ ਬੇਟੇ ਮਨਪ੍ਰੀਤ ਦੇ ਵਿਚ ਸੈਕਟਰ 35 ਸਥਿਤ ਘਰ ਨੂੰ ਲੈ ਕੇ ਕਈ ਦਿਨਾਂ ਤੋਂ ਝਗੜਾ ਚਲ ਰਿਹਾ ਹੈ। ਉਹ ਘਰ ਦੇ ਗਰਾਊਂਡ ਫਲੋਰ  'ਤੇ ਰਹਿੰਦੇ ਹਨ। ਉਹ ਪਤਨੀ ਤ੍ਰਿਲੋਚਨ ਕੌਰ ਦੇ ਨਾਲ ਕਿਸੇ ਕੰਮ ਬਾਹਰ ਗਏ ਸੀ।  ਵਾਪਸ ਪਰਤਣ 'ਤੇ ਮਨਪ੍ਰੀਤ ਅਤੇ ਉਸ ਦੇ ਸਹੁਰੇ ਵਾਲਿਆਂ ਨੇ ਉਨ੍ਹਾਂ ਘਰ ਵਿਚ ਵੜਨ ਨਹੀਂ  ਦਿੱਤਾ। ਇਸ ਕਾਰਨ ਉਹ ਸਾਰੀ ਰਾਤ ਘਰ ਦੇ ਬਾਹਰ ਮੀਂਹ ਵਿਚ ਬੈਠਣ ਲਈ ਮਜਬੂਰ ਹੋ ਗਏ।
ਇਸ ਤੋਂ ਬਾਅਦ ਪੁਲਿਸ ਨੂੰ ਸੂਚਨ ਦਿੱਤੀ ਗਈ। ਜਸਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਪਣੀ ਸਾਰੀ ਜ਼ਿੰਦਗੀ ਦੀ ਕਮਾਈ ਘਰ ਬਣਾਉਣ ਵਿਚ ਲਾ ਦਿੱਤੀ। ਇਸ ਦੌਰਾਨ ਉਨ੍ਹਾਂ ਦਾ ਸਾਰਾ ਪੈਸਾ ਵੀ ਮਕਾਨ ਬਣਾਉਣ ਵਿਚ ਖ਼ਰਚ ਹੋ ਗਿਆ ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਇੱਕ ਕਰੋੜ ਰੁਪਏ ਦੇਣ ਦੀ ਗੱਲ ਕਹੀ ਸੀ ਲੇਕਿਨ ਹੁਣ ਪਤਨੀ ਅਤੇ ਸਹੁਰੇ ਵਾਲਿਆਂ ਦੇ ਕਹਿਣ 'ਤੇ ਉਸ ਨੇ ਉਨ੍ਹਾਂ ਘਰ ਤੋਂ ਬੇਘਰ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.