ਲੰਡਨ, 7 ਜੁਲਾਈ, ਹ.ਬ. : ਬਰਤਾਨੀਆ ਵਿਚ ਨਵ ਨਿਯੁਕਤ ਭਾਰਤੀ ਹਾਈ ਕਮਿਸ਼ਨਰ ਗਾਇਤਰੀ ਇੱਸਰ ਕੁਮਾਰ ਨੇ ਅਹੁਦਾ ਸੰਭਾਲ ਲਿਆ। ਭਾਰਤੀ ਵਿਦੇਸ਼ ਸੇਵਾ ਦੇ 1986 ਬੈਚ ਦੀ ਗਾਇਤਰੀ ਕੁਮਾਰ ਆਜ਼ਾਦੀ ਤੋਂ ਬਾਅਦ ਤੀਜੀ ਭਾਰਤੀ ਮਹਿਲਾ ਹੈ, ਜਿਨ੍ਹਾਂ ਨੇ ਬਰਤਾਨੀਆ ਵਿਚ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲਿਆ। ਇਨ੍ਹਾਂ ਤੋਂ ਪਹਿਲਾਂ ਵਿਜੈ ਲਛਮੀ ਪੰਡਤ ਅਤੇ ਰੂਚੀ ਘਨਸ਼ਿਆਮ ਇਹ ਅਹੁਦਾ ਸੰਭਾਲ ਚੁੱਕੀਆਂ ਹਨ।
ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਕੁਮਾਰ ਨੇ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫ਼ਤਰ ਵਿਚ ਮੰਤਰੀ ਤਾਰਿਕ  ਅਹਿਮਦ ਦੇ ਨਾਲ ਬੈਠਕਾਂ ਕੀਤੀਆਂ। ਕੁਮਾਰ ਇਸ ਤੋਂ ਪਹਿਲਾਂ ਬੈਲਜ਼ੀਅਮ, ਲਗਜ਼ਮਬਰਗ ਅਤੇ ਯੂਰਪੀ ਸੰਘ ਵਿਚ ਭਾਰਤ ਦੀ ਰਾਜਦੂਤ ਰਹਿ ਚੁੱਕੀ ਹੈ। ਉਨ੍ਹਾਂ ਨੇ ਲੰਡਨ ਸਥਿਤ ਇੰਡੀਆ ਹਾਉਸ ਵਿਚ ਰੂਚੀ ਘਨਸ਼ਿਆਮ ਦੀ ਜਗ੍ਹਾ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲਿਆ। ਕੁਮਾਰ ਪੈਰਿਸ ਵਿਚ ਭਾਰਤੀ ਦੂਤਘਰ ਵਿਚ ਉਪ ਮਿਸ਼ਨ ਮੁਖੀ ਦੇ ਤੌਰ 'ਤੇ ਸੇਵਾ ਦੇਣ ਦੇ ਨਾਲ ਹੀ  ਜਨੇਵਾ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਕੌਂਸਲਰ ਦੀ ਭੂਮਿਕਾ ਵੀ ਨਿਭਾ ਚੁੱਕੀ ਹੈ।  ਗਾਇਤਰੀ ਨੇ ਅਜਿਹੇ ਸਮੇਂ ਅਹੁਦਾ ਸੰਭਾਲਿਆ ਹੈ ਜਦ ਬੋਰਿਸ ਜੌਨਸਨ ਸਕਾਰ ਕੋਰੋਨਾ ਮਹਾਮਾਰੀ ਨਾਲ ਨਿਪਟਣ ਦੇ ਨਹੀ ਜਲਦ ਹੀ ਬ੍ਰੈਗਜ਼ਿਟ ਨਾਲ ਸਬੰਧਤ ਮੁੰਦਿਆਂ 'ਤੇ ਜ਼ਿਆਦਾ ਧਿਆਨ ਕੇਂਦਰਤ ਕਰੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.