ਵਾਸ਼ਿੰਗਟਨ, 7 ਜੁਲਾਈ, ਹ.ਬ. : ਅਮਰੀਕਾ ਦੇ ਇਦਾਹੋ ਸ਼ਹਿਰ ਵਿਚ ਕੋਈਰਿਅਨ ਡੈਲਿਨ ਝੀਲ ਦੇ ਉਪਰ ਦੋ ਜਹਾਜ਼ਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਹ ਦੋਵੇਂ ਜਹਾਜ਼ ਹਵਾ ਵਿਚ ਟਕਰਾਉਣ ਤੋਂ ਬਾਅਦ ਝੀਲ ਵਿਚ ਡੁੱਬ ਗਏ। ਇਸ ਹਾਦਸੇ ਵਿਚ ਘੱਟ ਤੋਂ ਘੱਟ 8 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।  ਇਨ੍ਹਾਂ ਵਿਚ ਦੋ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦ ਕਿ ਛੇ ਹੋਰਾਂ ਦੀ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਝੀਲ ਦੇ ਉਪਰ ਦੋਵੇਂ ਜਹਾਜ਼ਾਂ ਦੀ ਆਪਸ ਵਿਚ ਟੱਕਰ ਐਨੀ ਭਿਆਂਨਕ ਸੀ ਕਿ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਦੇ ਬਰਾਬਰ ਹੀ ਹੈ। ਮੁਢਲੀ ਰਿਪੋਰਟ ਵਿਚ ਕਿਹਾ ਗਿਆ ਕਿ ਦੋਵੇਂ ਜਹਾਜ਼ਾਂ ਵਿਚ ਕੁਲ ਅੱਠ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸੀ।  ਕੂਟੇਨਈ ਕਾਊਂਟੀ ਸ਼ੈਰਿਫ ਦਫ਼ਤਰ ਨੇ ਕਿਹਾ ਕਿ ਅਸੀਂ ਮੰਨ ਕੇ ਚਲ ਰਹੇ ਹਾਂ ਕਿ ਇਸ ਹਾਦਸੇ ਵਿਚ ਕੋਈ ਵੀ ਜਿਊਂਦਾ ਨਹੀਂ ਬਚਿਆ ਹੈ। ਪੀੜਤਾਂ ਵਿਚ ਬੱਚੇ ਵੀ ਸ਼ਾਮਲ ਹਨ। ਬਿਆਨ ਮੁਤਾਬਕ ਜਹਾਜ਼ ਆਪਸ ਵਿਚ ਟਕਰਾਉਣ ਤੋ ਬਾਅਦ 127 ਫੁੱਟ ਥੱਲੇ ਝੀਲ ਦੇ ਪਾਣੀ ਵਿਚ ਡੁੱਬ ਗਏ।  ਅਮਰੀਕਾ ਦੇ ਫੈਡਰਲ ਉਡਾਣ ਪ੍ਰਸ਼ਾਸਨ ਦੇ ਬੁਲਾਰੇ ਇਆਨ ਗਰੇਗਰ ਨੇ ਦੱਸਿਆ ਕਿ ਟੱਕਰ ਵਿਚ ਸ਼ਾਮਲ ਇੱਕ ਜਹਾਜ਼ ਸੇਸਨਾ 206 ਸੀ। ਹਾਲਾਂਕਿ ਅਜੇ ਇਹ ਪਤਾ ਨਹੀਂ ਚਲਿਆ ਕਿ ਜੋ ਜਹਾਜ਼ ਇਸ ਨਾਲ ਟਕਰਾਇਆ ਸੀ ਉਹ ਕਿਹੜਾ ਏਅਰਕਰਾਫਟ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.