ਮੋਹਾਲੀ, 7 ਜੁਲਾਈ, ਹ.ਬ. : ਮਿਸ਼ਨ ਵੰਦੇ ਭਾਰਤ ਦੇ ਅਧੀਨ ਸੋਮਵਾਰ ਦੇਰ ਰਾਤ ਇੱਕ ਉਡਾਣ ਮੋਹਾਲੀ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੀ। ਸਪਾਈਸ ਜੈਟ ਦੁਆਰਾ ਇਹ ਜਹਾਜ਼ ਉਨ੍ਹਾਂ ਯਾਤਰੀਆਂ ਦੇ ਲਈ ਸੀ ਜੋ ਕਿ ਯੂਏਈ ਵਿਚ ਫਸ ਗਏ ਸੀ। ਇਸ ਉਡਾਣ ਵਿਚ ਕਰੀਬ 167 ਯਾਤਰੀ ਸੀ। ਇਹ ਉਹ ਯਾਤਰੀ ਸੀ ਜੋ ਕਿ ਯੂਏਈ ਵਿਚ ਨੌਕਰੀ ਕਰਦੇ ਸੀ। ਕਈ ਅਜਿਹੇ ਯਾਤਰੀ ਵੀ ਇਸ ਵਿਚ ਸ਼ਾਮਲ ਸੀ ਜੋ ਕਿ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ। ਸਪਾਈਸ ਜੈਟ ਦੀ ਇਹ ਉਡਾਣ ਕਰੀਬ ਰਾਤ ਸਾਢੇ ਅੱਠ ਵਜੇ ਮੋਹਾਲੀ ਦੇ ਏਅਰਪੋਰਟ ਪਹੁੰਚੀ। ਯਾਤਰੀਆਂ ਨੇ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਲੱਗਾ ਕਿ ਅਪਣੇ ਦੇਸ਼ ਹੀ ਪਰਤਣਾ ਚਾਹੀਦਾ। ਹੁਣ  ਹਾਲਾਤ ਠੀਕ ਨਹੀਂ ਹਨ, ਅਜਿਹੇ ਹਾਲਾਤ ਵਿਚ ਅਪਣੇ ਦੇਸ਼ ਵਿਚ ਰਹਿ ਕੇ ਹੀ ਕੰਮ ਕਰਨਾ ਬਿਹਤਰ ਹੈ। ਇਸੇ ਕਾਰਨ ਜਦ ਮਿਸ਼ਨ ਵੰਦੇ ਭਾਰਤ ਦੀ ਸ਼ੁਰੂਆਤ ਕੀਤੀ ਗਈ ਤਾਂ ਇਹ ਪਰਤ ਆਏ। ਉਡਾਣ ਵਿਚ ਪੰਜਾਬ ਅਤੇ ਆਸ ਪਾਸ ਦੇ ਰਾਜਾਂ ਦੇ ਯਾਤਰੀ ਸ਼ਾਮਲ ਸੀ ਜਿਵੇਂ ਹੀ ਉਡਾਣ ਇੱਥੇ ਪੁੱਜੀ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੇ ਸਾਰੇ ਯਾਤਰੀਆਂ ਦਾ ਚੈਕਅਪ ਕੀਤਾ। ਇਸ ਤਂੋ ਬਾਦ ਯਾਤਰੀਆਂ ਨੂੰ ਬੈਚ ਵਿਚ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ।  ਮੋਹਾਲੀ ਪੁੱਜੇ ਸਾਰੇ ਯਾਤਰੀਆਂ ਨੂੰ ਨਿਯਮਾਂ ਅਨੁਸਾਰ ਕਵਾਰੰਟੀਨ ਕੀਤਾ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.