ਬਰਨਾਲਾ ਦੇ ਪਿੰਡ ਨੈਣੇਵਾਲ ਨਾਲ ਸਬੰਧਤ ਸੀ ਸਮਨਦੀਪ ਕੌਰ ਝਿੰਜਰ

ਸਾਸਕਾਟੂਨ, 7 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਨੈਣੇਵਾਲ ਤੋਂ ਕੈਨੇਡਾ ਆਈ ਸਮਨਦੀਪ ਕੌਰ ਝਿੰਜਰ ਦੀ ਭੇਤਭਰੇ ਹਾਲਾਤ ਵਿਚ ਹੋਈ ਮੌਤ ਦੀ ਗੁੱਥੀ ਸੁਲਝਾਉਂਦਿਆਂ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਨੇ 42 ਸਾਲ ਦੇ ਰਣਬੀਰ ਢੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਰਣਬੀਰ ਢੱਲ ਨੇ ਕਥਿਤ ਤੌਰ 'ਤੇ 2 ਜੁਲਾਈ ਨੂੰ ਸਮਨਦੀਪ ਕੌਰ ਦਾ ਕਤਲ ਕੀਤਾ ਜਦਕਿ ਉਸ ਦੀ ਲਾਸ਼ 3 ਜੁਲਾਈ ਨੂੰ ਸਸਕੈਚਵਨ ਸੂਬੇ ਦੇ ਵਾਰਮਨ ਸ਼ਹਿਰ ਦੇ ਇਕ ਮਕਾਨ ਵਿਚੋਂ ਮਿਲੀ।
ਸਮਨਦੀਪ ਕੌਰ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਜਿਸ ਦੀ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ। ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਮਗਰੋਂ ਕਈ ਗੁੱਝੇ ਭੇਤ ਜਗ-ਜ਼ਾਹਰ ਹੋ ਸਕਦੇ ਹਨ। ਆਰ.ਸੀ.ਐਮ.ਪੀ. ਵੱਲੋਂ ਰਣਬੀਰ ਢੱਲ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਰਣਬੀਰ ਢੱਲ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਸਕਾਟੂਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦਕਿ ਉਸ ਦੀ ਅਗਲੀ ਪੇਸ਼ 22 ਜੁਲਾਈ ਨੂੰ ਹੋਵੇਗੀ। ਸਰਕਾਰੀ ਵਕੀਲ ਨੇ ਸੱਤ ਨਾਂਵਾਂ ਵਾਲੀ ਸੂਚੀ ਅਦਾਲਤ ਵਿਚ ਦਾਇਰ ਕੀਤਾ ਜਿਨ੍ਹਾਂ ਨਾਲ ਸੰਪਰਕ ਕਰਨ ਤੋਂ ਰਣਬੀਰ ਢੱਲ ਨੂੰ ਵਰਜਿਆ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰਣਬੀਰ ਢੱਲ ਵਿਰੁੱਧ ਇਸੇ ਸਾਲ ਮਾਰਚ ਵਿਚ ਕੁੱਟਮਾਰ ਦੇ ਦੋਸ਼ ਵੀ ਲੱਗੇ ਸਨ ਜਿਨ੍ਹਾਂ ਬਾਰੇ ਮੁਕੱਦਮੇ ਦੀ ਸੁਣਵਾਈ ਸਤੰਬਰ ਵਿਚ ਹੋਣੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.