ਹਾਈਕੋਰਟ ਨੇ ਲਿਆ ਨੋਟਿਸ, ਹਰਿਆਣਾ ਸਰਕਾਰ ਦੀ ਟੁੱਟੀ ਨੀਂਦ

ਚੰਡੀਗੜ, 7 ਜੁਲਾਈ (ਹਮਦਰਦ ਨਿਊਜ਼ ਸਰਵਿਸ) : 11 ਸਾਲ ਦੇ ਮਾਸੂਮ ਰਮਨ ਨੂੰ ਹੁਣ ਨਵੇਂ ਹੱਥ-ਪੈਰ ਮਿਲੇ ਜਾਣਗੇ।  ਪੰਜਾਬ-ਹਰਿਆਣਾ ਹਾਈਕੋਰਟ ਨੂੰ ਗੁਹਾਰ ਲਾਉਣ ਬਾਅਦ ਹਰਿਆਣਾ ਸਰਕਾਰ ਦੀ ਨੀਂਦ ਖੁੱਲ• ਗਈ ਹੈ। ਹੁਣ ਡਾਇਰੈਕਟਰ ਜਨਰਲ ਹੈਲਥ ਸਰਵਿਸਜ਼ ਹਰਿਆਣਾ ਨੇ ਪਾਣੀਪਤ ਦੇ ਸਿਵਲ ਸਰਜਨ ਨੂੰ ਰਮਨ ਦੇ ਨਕਲੀ ਹੱਥ-ਪੈਰ ਲਾਉਣ ਤੋਂ ਇੱਕ ਸਾਲ ਪਹਿਲਾਂ ਇਸ ਦੇ ਪੂਰੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਉਨ•ਾਂ ਨੂੰ 20 ਤੋਂ 26 ਜੁਲਾਈ ਦੇ ਵਿਚਕਾਰ ਰਮਨ ਨੂੰ ਉਸ ਦੇ ਪਿੰਡ ਤੋਂ ਐਂਬੂਲੈਂਸ ਵਿੱਚ ਲਿਆ ਕੇ ਜ਼ਰੂਰੀ ਮਾਪ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪਾਣੀਪਤ ਨਿਵਾਸੀ 11 ਸਾਲ ਦੇ ਬੱਚੇ ਰਮਨ ਨੇ ਦੋਸ਼ ਲਾਇਆ ਹੈ ਕਿ ਸਰਕਾਰ ਕੋਰਟ ਦੇ ਹੁਕਮ ਹੋਣ ਬਾਵਜੂਦ ਉਸ ਦੇ ਲਈ ਨਕਲੀ ਅੰਗ ਨਹੀਂ ਖਰੀਦ ਰਹੀ ਹੈ। ਉਸ ਨੂੰ ਅਗਲੇ ਸਾਲ ਅੰਗ ਲੱਗਣੇ ਹਨ, ਪਰ ਸਰਕਾਰ ਨੇ ਅਜੇ ਤੱਕ ਉਹ ਖਰੀਦਣ ਦੀ ਯੋਜਨਾ ਤੱਕ ਨਹੀਂ ਬਣਾਈ ਹੈ। ਹਾਈਕੋਰਟ ਨੇ ਸਾਲ 2013 ਵਿੱਚ ਰਮਨ ਦੇ ਹਾਈ ਵੋਲਟੇਜ ਤਾਰਾਂ ਦਾ ਸ਼ਿਕਾਰ ਹੋਣ 'ਤੇ ਹਰਿਆਣਾ ਸਰਕਾਰ ਨੂੰ ਉਸ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਇੰਨਾ ਹੀ ਨਹੀਂ, ਹਾਈਕੋਰਟ ਨੇ ਬੱਚੇ ਨੂੰ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਤੇ ਨਕਲੀ ਅੰਗ ਉਪਲੱਬਧ ਕਰਵਾਉਣ ਦੇ ਹੁਕਮ ਵੀ ਦਿੱਤੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.