4 ਘੰਟਿਆਂ ਵਿੱਚ ਤੋੜਿਆ ਵੱਡਾ ਰਿਕਾਰਡ

ਮੁੰਬਈ, 7 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕਹਿੰਦੇ ਨੇ ਜਦੋਂ ਕੋਈ ਇਨਸਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ ਤਾਂ ਆਪਣੇ ਪਿੱਛੇ ਕਈ ਯਾਦਾਂ ਛੱਡ ਜਾਂਦਾ ਹੈ। ਉੱਥੇ ਹੀ ਜਦੋਂ ਗੱਲ ਫਿਲਮੀ ਸਿਤਾਰਿਆਂ ਦੀ ਆਉਂਦੀ ਹੈ ਤਾਂ ਉਨ•ਾਂ ਦੀਆਂ ਫਿਲਮਾਂ ਉਨ•ਾਂ ਨੂੰ ਹਮੇਸ਼ਾ ਲਈ ਅਮਰ ਬਣਾ ਜਾਂਦੀਆਂ ਹਨ। ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੀ ਆਪਣੇ ਪਿੱਛੇ ਕਈ ਯਾਦਾਂ ਦੇ ਨਾਲ-ਨਾਲ ਇੱਕ ਖਾਸ ਫਿਲਮ ਛੱਡ ਗਏ ਹਨ। ਸੁਸ਼ਾਂਤ ਦੀ ਇਹ ਖਾਸ ਫਿਲਮ 'ਦਿਲ ਬੇਚਾਰਾ' ਹੈ। ਇਹ ਉਸ ਦੀ ਆਖਰੀ ਫਿਲਮ ਵੀ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਇਸ ਨੇ ਰਿਲੀਜ਼ ਹੁੰਦੇ ਹੀ ਵੱਡਾ ਧਮਾਕਾ ਕਰ ਦਿੱਤਾ ਹੈ। 'ਦਿਲ ਬੇਚਾਰਾ' ਦੇ ਟ੍ਰੇਲਰ ਨੇ ਰਿਲੀਜ਼ ਹੋਣ ਮਗਰੋਂ ਸਿਰਫ਼ 4 ਘੰਟਿਆਂ ਵਿੱਚ ਹੀ ਇਤਿਹਾਸ ਰਚ ਦਿੱਤਾ ਅਤੇ ਇਸ ਦੇ ਨਾਲ ਹੀ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਕੀਤਾ।
ਸੁਸ਼ਾਂਤ ਸਿੰਘ ਰਾਜਪੂਤ ਅਤੇ ਸੰਜਨਾ ਸਾਂਘੀ ਦੀ ਮੁੱਖ ਭੂਮਿਕਾ ਵਿੱਚ ਬਣੀ ਫਿਲਮ 'ਦਿਲ ਬੇਚਾਰਾ' ਦੇ ਟ੍ਰੇਲਰ ਨੂੰ ਲੈ ਕੇ ਲੋਕਾਂ ਦੀ ਐਕਸਾਈਟਮੈਂਟ ਕਾਫ਼ੀ ਪਹਿਲਾਂ ਹੀ ਦੇਖਣ ਨੂੰ ਮਿਲ ਰਹੀ ਸੀ। ਉੱਥੇ ਹਾਲ ਹੀ ਵਿੱਚ ਸਾਹਮਣੇ ਆਇਆ ਹੈ ਕਿ ਇਹ ਟ੍ਰੇਲਰ ਰਿਲੀਜ਼ ਹੋਣ ਤੇ ਸਿਰਫ਼ 4 ਘੰਟਿਆਂ ਦੇ ਅੰਦਰ ਹੀ ਸਭ ਤੋਂ ਜ਼ਿਆਦਾ ਲਾਈਕ ਕੀਤਾ ਜਾਣ ਵਾਲਾ ਭਾਰਤੀ ਟ੍ਰੇਲਰ ਬਣ ਗਿਆ ਹੈ।
ਜਾਣੇ-ਪਛਾਣੇ ਫੋਟੋ ਜਰਨਲਿਸਟ ਵਰਿੰਦਰ ਚਾਵਲਾ ਨੇ ਜਾਣਕਾਰੀ ਦਿੰਦੇ ਹੋਏ ਪੋਸਟ ਵਿੱਚ ਲਿਖਿਆ ਕਿ 'ਦਿਲ ਬੇਚਾਰਾ' ਦੇ ਇਤਿਹਾਸ ਰਚਦੇ ਹੋਏ 3 ਮਿਲੀਅਨ ਲਾਈਕਸ ਕਰੌਸ ਕਰ ਲਏ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.