ਬੀਜਿੰਗ, 7 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਚੀਨ ਵਿੱਚ ਮੁਸਲਿਮਾਂ, ਖਾਸ ਕਰ ਉਈਗਰ ਭਾਈਚਾਰੇ ਵਿਰੁੱਧ ਜਾਰੀ ਮਨੁੱਖੀ ਅਧਿਕਾਰ ਉਲੰਘਣ ਅਤੇ ਸੋਸ਼ਣ ਦਾ ਮਾਮਲਾ ਹੁਣ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ਆਈਸੀਸੀ) ਪਹੁੰਚ ਗਿਆ ਹੈ। ਉਈਗਰ ਭਾਈਚਾਰੇ ਨਾਲ ਜੁੜੀ ਸੰਸਥਾ ਈਸਟ ਟਰਕਿਸ਼ ਗਵਰਮੈਂਟ ਅਤੇ ਈਸਟ ਤੁਰਕਿਸਤਾਨ ਨੈਸ਼ਨਲ ਅਵੇਕਨਿੰਗ ਮੂਵਮੈਂਟ ਨੇ ਚੀਨ ਵਿਰੁੱਧ ਕੋਰਟ ਵਿੱਚ ਉਈਗਰ ਭਾਈਚਾਰੇ ਦੇ ਕਤਲੇਆਮ, ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਸੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ।
ਉਈਗਰ ਭਾਈਚਾਰੇ ਨੇ ਕੋਰਟ ਨੂੰ ਕਿਹਾ ਹੈ ਕਿ ਉਹ ਬੀਜਿੰਗ ਨੂੰ ਉਈਗਰ ਕਤਲੇਆਮ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਮਾਮਲੇ ਵਿੱਚ ਸਵਾਲ ਕਰੇ। ਇਹ ਪਹਿਲਾ ਮਾਮਲਾ ਹੈ, ਜਦੋਂ ਚੀਨ ਤੋਂ ਕੌਮਾਂਤਰੀ ਕਾਨੂੰਨਾਂ ਦੇ ਅਧੀਨ ਉਈਗਰ ਭਾਈਚਾਰੇ 'ਤੇ ਜਾਰੀ ਜ਼ੁਲਮ ਨਾਲ ਸਬੰਧਤ ਪੁੱਛਗਿੱਛ ਕੀਤੀ ਜਾ ਸਕਦੀ ਹੈ। ਲੰਡਨ ਦੇ ਵਕੀਲਾਂ ਦੇ ਇੱਕ ਸਮੂਹ ਨੇ ਚੀਨ ਵਿੱਚ ਉਈਗਰ ਭਾਈਚਾਰੇ 'ਤੇ ਜਾਰੀ ਜ਼ੁਲਮ ਤੇ ਹਜ਼ਾਰਾਂ ਉਈਗਰਾਂ ਨੂੰ ਕਾਨੂੰਨ ਦਾ ਉਲੰਘਣ ਕਰਕੇ ਕੰਬੋਡੀਆ ਅਤੇ ਤਜਿਕਿਸਤਾਨ ਡਿਪੋਰਟ ਕੀਤੇ ਜਾਣ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵੀ ਮਾਮਲੇ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਚੀਨ ਪਹਿਲੀ ਵਾਰ ਜਾਂਚ ਦੇ ਘੇਰੇ ਵਿੱਚ ਆ ਸਕਦਾ ਹੈ। ਇਸ ਕੇਸ ਵਿੱਚ ਜਿਨਪਿੰਗ ਸਣੇ ਕਮਿਊਨਿਸਟ ਪਾਰਟੀ ਦੀ ਸਰਕਾਰ ਨਾਲ ਜੁੜੇ 80 ਲੋਕਾਂ 'ਤੇ ਉਈਗਰ ਭਾਈਚਾਰੇ ਦੇ ਕਤਲੇਆਮ ਦਾ ਦੋਸ਼ ਲਾਇਆ ਗਿਆ ਹੈ।
ਦੱਸ ਦੇਈਏ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਕਤਲੇਆਮ, ਯੁੱਧ ਅਪਰਾਧ ਅਤੇ ਹੋਰ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਕੌਮਾਂਤਰੀ ਮਾਮਲਿਆਂ ਦੀ ਸੁਣਵਾਈ ਹੁੰਦੀ ਹੈ। ਹਾਲਾਂਕਿ ਇਸ ਗੱਲ 'ਤੇ ਪੂਰਾ ਸ਼ੱਕ ਹੈ ਕਿ ਚੀਨ ਇਸ ਕੋਰਟ ਦੇ ਅਧਿਕਾਰ ਖੇਤਰ ਨੂੰ ਮੰਨੇਗਾ ਅਤੇ ਜਾਂਚ ਲਈ ਤਿਆਰ ਰਹੇਗਾ।
ਅਪੀਲ ਦਾਇਰ ਕਰਨ ਵਾਲੇ ਵਕੀਲਾਂ ਵਿੱਚੋਂ ਇੱਕ ਰੌਨਡੀ ਡਿਕਸਨ ਨੇ ਕਿਹਾ ਕਿ ਕਤਲੇਆਮ ਦੇ ਮਾਮਲਿਆਂ ਵਿੱਚ ਕੋਰਟ ਦੇ ਅਧਿਕਾਰ ਖੇਤਰ ਵਿੱਚ ਚੀਨ ਵੀ ਆਉਂਦਾ ਹੈ। ਚੀਨਅ ਤੇ ਕੰਬੋਡੀਆ ਦੋਵੇਂ ਦੇਸ਼ ਕੋਰਟ ਦੇ ਮੈਂਬਰ ਹਨ ਅਤੇ ਇਸ ਨਜ਼ਰ ਨਾਲ ਇਹ ਇੱਕ ਨਿੱਜੀ ਨਹੀਂ ਕੌਮਾਂਤਰੀ ਮਾਮਲਾ ਵੀ ਹੈ। ਉਨ•ਾਂ ਕਿਹਾ ਕਿ ਇਹ ਬੇਹੱਦ ਅਹਿਮ ਕੇਸ ਸਾਬਤ ਹੋ ਸਕਦਾ ਹੈ, ਕਿਉਂਕਿ ਚੀਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਉਈਗਰ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਅਜੇ ਤੱਕ ਕਿਸੇ ਵੀ ਜਵਾਬਦੇਹੀ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.