ਹਮੀਰਪੁਰ, 8 ਜੁਲਾਈ, ਹ.ਬ. : ਚੌਬੇਪੁਰ ਵਿਚ ਅੱਠ ਪੁਲਿਸ ਕਰਮੀਆਂ ਦੀ ਹੱਤਿਆ ਦੇ ਮਾਮਲੇ ਵਿਚ ਫਰਾਰ ਚਲ ਰਹੇ ਵਿਕਾਸ ਦੁਬੇ ਦੇ ਕਰੀਬੀ ਸਹਿਯੋਗੀ ਅਮਰ ਦੁਬੇ ਨੂੰ ਯੂਪੀ ਐਸਟੀਐਫ ਨੇ ਅੱਜ ਸਵੇਰੇ ਐਨਕਾਊਂਟਰ ਵਿਚ ਢੇਰ ਕਰ ਦਿੱਤਾ। ਹਮੀਰਪੁਰ ਦੇ ਮੌਦਹਾ ਵਿਚ ਹੋਈ ਇਸ ਮੁਠਭੇੜ ਵਿਚ ਅਮਰ ਦੁਬੇ ਢੇਰ ਹੋ ਗਿਆ। ਅਮਰ ਦੁਬੇ ਵੀ ਕਾਨਪੁਰ ਕਾਂਡ ਵਿਚ ਨਾਮਜ਼ਦ ਅਤੇ ਲੋੜੀਂਦਾ ਸੀ। ਯੂਪੀ ਐਸਟੀਐਫ ਮੁਤਾਬਕ ਜਦ ਉਸ ਨੇ ਅਮਰ ਦੁਬੇ ਨੂੰ ਘੇਰਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਵਿਚ ਅਮਰ ਦੁਬੇ ਢੇਰ ਹੋ ਗਿਆ। ਮੁਠਭੇੜ ਵਿਚ ਇੰਸਪੈਕਟਰ ਮੌਦਹਾ ਮਨੋਜ ਸ਼ੁਕਲਾ ਅਤੇ ਇੱਕ ਐਸਟੀਐਫ ਦਾ ਸਿਪਾਹੀ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਬੁਧਵਾਰ ਸਵੇਰੇ ਸਾਢੇ ਛੇ ਵਜੇ ਇਹ ਐਨਕਾਊਂਟਰ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਅਮਰ, ਮੌਦਹਾ ਵਿਚ ਅਪਣੇ ਕਰੀਬੀ ਰਿਸ਼ਤੇਦਾਰ ਦੇ ਘਰ ਲੁਕਣ ਜਾ ਰਿਹਾ ਸੀ। ਇਸ ਤੋਂ ਪਹਿਲਾਂ ਉਹ ਫਰੀਦਾਬਾਦ ਵਿਚ ਲੁਕਿਆ ਸੀ। ਲੇਕਿਨ ਯੂਪੀ ਐਸਟੀਐਫ ਦੇ ਦਬਾਅ ਵਿਚ ਉਥੋਂ ਭੱਜ ਕੇ ਮੌਦਹਾ ਪੁੱਜਿਆ ਸੀ। ਅਜਿਹੇ ਵਿਚ ਉਸ ਦਾ ਪਿੱਛਾ ਕਰ ਰਹੀ ਐਸਟੀਐਫ ਨੇ ਜਦ ਉਸ ਨੂੰ ਘੇਰਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.