ਆਗਰਾ, 8 ਜੁਲਾਈ, ਹ.ਬ. : ਆਗਰਾ ਦੇ ਸਿਕੰਦਰਾ ਖੇਤਰ ਵਿਚ ਗੁਰਦੁਆਰੇ ਦੇ ਕੋਲ ਮੰਗਲਵਾਰ ਦੇਰ ਰਾਤ ਦੁਕਾਨਾਂ ਦੇ ਸਾਹਮਣੇ ਫੁੱਟਪਾਥ 'ਤੇ ਸੌਂ ਰਹੇ 9 ਲੋਕਾਂ 'ਤੇ ਬੇਕਾਬੂ ਹੋ ਕੇ ਕੰਟੇਨਰ ਚੜ੍ਹ ਗਿਆ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਜਦ ਕਿ ਦੋ ਦੀ ਹਾਲਤ ਗੰਭੀਰ ਹੈ। ਦੋਵਾਂ ਨੂੰ ਐਸਐਨ ਐਮਰਜੰਸੀ ਵਿਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਜ਼ਖ਼ਮੀਆਂ ਵਿਚ ਇੱਕ ਆਵਾਸ ਵਿਕਾਸ ਕਲੌਨੀ ਸੈਕਟਰ 16 ਅਤੇ ਦੂਜਾ ਸ਼ਾਹਗੰਜ ਦਾ ਰਹਿਣ ਵਾਲਾ ਹੈ। ਪੁਲਿਸ ਮ੍ਰਿਤਕਾਂਦੇ ਬਾਰੇ ਵਿਚ ਪਤਾ ਲਾ ਰਹੀ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਕੰਟੇਨਰ ਚਾਲਕ ਅਤੇ ਕਲੀਨਰ ਨੂੰ ਫੜ ਲਿਆ। ਪੁਲਿਸ ਮਰਨ ਵਾਲਿਆਂ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ। ਗੁਰਦੁਆਰਾ ਗੁਰੂ ਕੇ ਤਾਲ ਦੇ ਦੇ ਸੇਵਕਾਂ  ਨੇ ਹਾਦਸੇ 'ਤੇ ਰਾਹਤ ਕਾਰਜਾਂ ਵਿਚ ਮਦਦ ਕੀਤੀ। ਹਾਦਸੇ ਵਾਲੀ ਥਾਂ ਤੋਂ ਲੰਘ ਰਹੇ ਲੋਕਾਂ ਦੇ ਦਿਲ ਵੀ ਇਹ ਸਭ ਕੁਝ ਦੇਖ ਕੇ  ਕੰਬ ਰਹੇ ਸਨ। ਮੌਕੇ 'ਤੇ ਸਫਾਈ ਕਾਰਜ ਵੀ ਕਰਾਇਆ ਜਾ ਰਿਹਾ ਹੈ। ਇਸ ਹਾਦਸੇ ਵਿਚ ਸੋਨੂੰ ਅਤੇ ਸੰਤੋਸ਼ ਦੀ ਜਾਨ ਬਚ ਗਈ। ਸੋਨੂੰ ਥੋੜ੍ਹੀ ਦਰ ਹੀ ਸੌਂ ਰਿਹਾ ਸੀ। ਜਦ ਕਿ ਸੰਤੋਸ਼ ਕਿਤੇ ਗਿਆ ਹੋਇਆ ਸੀ। ਇਸ ਲਈ ਜਾਨ ਬਚ ਗਈ। ਸੋਨੂੰ ਛਿਪੀਟੋਲਾ ਦਾ ਰਹਿਣ ਵਾਲਾ ਹੈ। ਸੰਤੋਸ਼ ਚੌਧਰੀ ਨੇਪਾਲ ਦੇ ਬੁਲਾਰੀਆ ਦਾ ਰਹਿਣ ਵਾਲਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.