ਚੰਡੀਗੜ੍ਹ, 8 ਜੁਲਾਈ,, ਹ.ਬ. : ਰਸੋਈ ਵਿਚ ਸ਼ਾਮਲ ਹਲਦੀ ਦਾ ਪ੍ਰਯੋਗ ਖਾਣੇ ਦਾ ਰੰਗ, ਸਵਾਦ ਵਧਾਉਣ ਦੇ ਨਾਲ ਹੀ ਖੂਬਸੂਰਤੀ ਨਿਖਾਰਨ ਅਤੇ ਇਥੋਂ ਤਕ ਕਿ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੈ ਤਾਂ ਖੁਦ ਨੂੰ ਇਨਫੈਕਸ਼ਨ ਤੋਂ ਦੂਰ ਰੱਖਣ ਦੇ ਨਾਲ ਹੀ ਲੰਬੇ ਸਮੇਂ ਤਕ ਬਣੇ ਰਹਿਣਾ ਹੈ ਸਿਹਤਮੰਦ, ਤਾਂ ਇਸਦਾ ਪ੍ਰਯੋਗ ਜ਼ਰੂਰ ਕਰੋ।  ਇਮੀਊਨ ਸਿਸਟਮ ਨੂੰ ਬਣਾਉਂਦਾ ਹੈ ਮਜ਼ਬੂਤ ਸਰੀਰ ਦੀ ਪਾਚਣ ਸ਼ਕਤੀ ਵਧਾਉਣ ਵਿਚ ਹਲਦੀ ਕਾਰਗਰ ਸਿੱਧ ਹੁੰਦੀ ਹੈ। ਇਸ ਨਾਲ ਕਈ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ। ਹਲਦੀ ਵਿਚ ਪਾਇਆ ਜਾਣ ਵਾਲਾ ਲਿਪੋਪੋਲਿਸੇਕਰਾਈਡ ਤੱਤ ਸਾਡੇ ਇਮੀਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਬਿਮਾਰੀਆਂ ਤੋਂ ਸਾਡੀ ਸੁਰੱਖਿਆ ਕਰਦਾ ਹੈ। ਨਾਲ ਹੀ ਇਸ ਵਿਚ ਐਂਟੀ ਬੈਕਟੀਰੀਅਲ, ਐਂਟੀ ਵਾਇਰਲ ਅਤੇ ਐਂਟੀ ਫੰਗਸ ਗੁਣ ਵੀ ਵਿਸ਼ੇਸ਼ ਰੂਪ ਨਾਲ ਪਾਏ ਜਾਂਦੇ ਹਨ। ਹਲਦੀ ਵਿਚ ਪਾਏ ਜਾਣ ਵਾਲੇ ਕਰਕਿਊਮਿਨ ਨਾਮਕ ਤੱਤ ਕਾਰਨ ਕੈਥੇਲਿਸਾਈਡਿਨ ਐਂਟੀ ਮਾਈਕ੍ਰੋਬਿਯਲ ਪੇਪਟਾਈਡ (ਸੀਏਐੱਮਪੀ) ਨਾਮਕ ਪ੍ਰੋਟੀਨ ਦੀ ਮਾਤਰਾ ਵੱਧਦੀ ਹੈ। ਸੀਏਐੱਮਪੀ ਪ੍ਰੋਟੀਨ ਸਰੀਰ ਦੀ ਪਾਚਕ ਸ਼ਕਤੀ ਵਧਾਉਂਦਾ ਹੈ। ਇਹ ਪ੍ਰੋਟੀਨ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਵਿਚ ਸਰੀਰ ਦੀ ਮਦਦ ਕਰਦਾ ਹੈ। ਢਿੱਡ ਦੀ ਸਮੱਸਿਆ ਤੋਂ ਦਿਵਾਉਂਦਾ ਰਾਹਤ ਮਸਾਲੇ ਦੇ ਰੂਪ ਵਿਚ ਪ੍ਰਯੋਗ ਕੀਤੀ ਜਾਣ ਵਾਲੀ ਹਲਦੀ ਦਾ ਸਹੀ ਪ੍ਰਯੋਗ ਪੇਟ ਵਿਚ ਜਲਣ ਤੇ ਅਲਸਰ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਹਲਦੀ ਦਾ ਪੀਲਾ ਰੰਗ ਕੁਰਕਮਿਨ ਕਾਰਨ ਹੁੰਦਾ ਹੈ ਅਤੇ ਇਹੀ ਡਾਕਟਰੀ ਵਿਚ ਪ੍ਰਭਾਵੀ ਹੁੰਦਾ ਹੈ। ਡਾਕਟਰੀ ਖੇਤਰ ਅਨੁਸਾਰ ਕੁਰਕਮਿਨ ਪੇਟ ਦੀਆਂ ਬਿਮਾਰੀਆਂ ਜਿਵੇਂ ਜਲਣ ਤੇ ਅਲਸਰ ਵਿਚ ਕਾਫੀ ਪ੍ਰਭਾਵੀ ਰਿਹਾ ਹੈ। ਅੰਦਰੂਨੀ ਸੱਟ ਭਰਨ ਵਿਚ ਵੀ ਗੁਣਕਾਰੀ ਸੱਟ ਲੱਗਣ ਤੇ ਹਲਦੀ ਬਹੁਤ ਫਾਇਦਾ ਕਰਦੀ ਹੈ। ਲੀਵਰ ਦੀ ਤਕਲੀਫ ਤੋਂ ਛੁਟਕਾਰਾ ਪਾਉਣ ਲਈ ਹਲਦੀ ਬਹੁਤ ਉਪਯੋਗੀ ਹੁੰਦੀ ਹੈ। ਇਹ ਖੂਨ ਦੋਸ਼ ਦੂਰ ਕਰਦੀ ਹੈ। ਹਲਦੀ ਨੈਚੂਰਲ ਤੌਰ ਤੇ ਅਜਿਹੇ ਐਂਜ਼ਾਇਮ ਦਾ ਉਤਪਾਦਨ ਕਰਦੀ ਹੈ ਜਿਸ ਨਾਲ ਲੀਵਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.