ਜਿਨ•ਾਂ ਨੇ ਦਿੱਤੀ ਨੌਕਰੀ, ਉਨ•ਾਂ ਨਾਲ ਹੀ ਕੀਤੀ ਗੱਦਾਰੀ

ਰੋਹਤਕ, 8 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਰੋਹਤਕ ਜ਼ਿਲ•ੇ ਵਿੱਚ ਇੱਕ ਮੁਟਿਆਰ ਨੇ ਉਨ•ਾਂ ਨਾਲ ਹੀ ਗੱਦਾਰੀ ਕੀਤੀ, ਜਿਨ•ਾਂ ਨੇ ਉਸ ਨੂੰ ਨੌਕਰੀ ਦਿੱਤੀ ਸੀ। ਇਹ ਮੁਟਿਆਰ ਤਨਿਸ਼ਕ ਸ਼ੋਅ ਰੂਮ ਵਿੱਚੋਂ ਡੇਢ ਕਰੋੜ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਈ। ਹਾਲਾਂਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਕੁੜੀ ਨੂੰ ਸ਼ਾਹਜਹਾਂਪੁਰ ਤੋਂ ਗ੍ਰਿਫਤਾਰ ਕਰ ਲਿਆ। ਸਦਰ ਕੋਤਵਾਲੀ ਵਿੱਚ ਆਯੋਜਤ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਸ਼ਸ਼ਾਂਕ ਆਨੰਦ ਨੇ ਦੱਸਿਆ ਕਿ ਮੰਗਲਵਾਰ ਨੂੰ ਇੰਸਪੈਕਟਰ ਕਿਰਨ ਪਾਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇੱਕ ਕੁੜੀ ਚੋਰੀ ਦੇ ਗਹਿਣੇ ਵੇਚਣ ਲਈ ਕਾਰ 'ਚ ਕਿਤੇ ਜਾ ਰਹੀ ਹੈ। ਇਸ 'ਤੇ ਐਸਪੀ ਨੇ ਸਾਰੇ ਥਾਣਾ ਇੰਚਾਰਜਾਂ ਨੂੰ ਅਲਰਟ ਕਰਕੇ ਚੈਕਿੰਗ ਕਰਨ ਦੇ ਹੁਕਮ ਦਿੱਤੇ। ਸਦਰ ਬਾਜ਼ਾਰ ਅਤੇ ਤਿਲਹਰ ਥਾਣਾ ਪੁਲਿਸ ਦੀ ਟੀਮ ਬਣਾ ਕੇ ਡਾਟ ਪੁਲ 'ਤੇ ਚੈਕਿੰਗ ਸ਼ੁਰੂ ਕੀਤੀ ਗਈ। ਇਸ ਦੌਰਾਨ ਪੁਲ 'ਤੋਂ ਲੰਘ ਰਹੀ ਕਾਰ ਨੂੰ ਰੋਕਿਆ ਗਿਆ। ਉਸ ਵਿੱਚ ਬੈਠੀ ਕੁੜੀ ਕੋਲੋਂ ਡੇਢ ਕਰੋੜ ਦੇ ਗਹਿਣੇ ਬਰਾਮਦ ਹੋਏ। ਉਸ ਦੀ ਪਛਾਣ ਸੋਨੀਆ ਸ਼ਰਮਾ ਵਾਸੀ ਨਿਊ ਵਿਜੇ ਨਗਰ ਥਾਣਾ ਸ਼ਿਵਾਜੀ ਕਾਲੋਨੀ ਰੋਹਤਕ (ਹਰਿਆਣਾ) ਦੱਸਿਆ। ਉਸ ਨੇ ਆਪਣਾ ਮੂਲ ਪਤਾ ਮਹਿਮਦਪੁਰ ਰੋਡ ਗੋਹਾਨਾ ਸੋਨੀਪਤ ਦੱਸਿਆ।
ਐਸਪੀ ਐਸ ਆਨੰਦ ਨੇ ਦੱਸਿਆ ਕਿ ਥਾਣੇ ਵਿੱਚ ਪੁੱਛਗਿੱਛ ਦੌਰਾਨ ਮੁਲਜ਼ਮਾ ਸੋਨੀਆ ਨੇ ਦੱਸਿਆ ਕਿ ਉਹ ਰੋਹਤਕ ਸਥਿਤ ਤਨਿਸ਼ਕ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਤਿੰਨ ਜੁਲਾਈ ਨੂੰ ਉਹ ਸ਼ੋਅਰੌਮ 'ਚੋਂ ਲਗਭਗ ਡੇਢ ਕਰੋੜ ਦੇ ਗਹਿਣੇ ਚੋਰੀ ਕਰਕੇ ਕਾਰ 'ਚ ਫਰਾਰ ਹੋ ਗਈ ਸੀ। ਉਹ ਚੋਰੀ ਦੇ ਗਹਿਣੇ ਸ਼ਾਹਜਹਾਂਪੁਰ ਵਿੱਚ ਵੇਚਣ ਦੀ ਤਾਕ ਵਿੱਚ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.